ਕਰੋਨਾਵਾਇਰਸ ਦੀ ਦਹਿਸ਼ਤ : ਵਾਹਗਾ ਬਾਰਡਰ ‘ਤੇ ਰੀਟਰੀਟ ਸੈਰੇਮਨੀ ਬੰਦ

634
Share

ਅੰਮ੍ਰਿਤਸਰ, 6 ਮਾਰਚ (ਪੰਜਾਬ ਮੇਲ)- ਦੁਨੀਆ ਭਰ ‘ਚ ਤੇਜੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾਵਾਇਰਸ ਦੀ ਦਹਿਸ਼ਤ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਅਟਾਰੀ ਵਾਹਗਾ ਸਰਹੱਦ ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਰੀਟਰੀਟ ਸੈਰੇਮਨੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੋਰੋਨਾਵਾਇਰਸ ਤੇ ਸਾਵਧਾਨੀ ਵਰਤਦਿਆਂ ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੁੰਦੀ ਇਹ ਰੀਟਰੀਟ ਸੇਰੇਮਨੀ ਨੂੰ 7 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਅੰਮ੍ਰਿਤਸਰ ਦੇ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਕੋਰੋਨਾਵਾਇਰਸ ਭਾਰਤ ਵਿੱਚ ਨਾ ਫੈਲ ਸਕੇ ਇਸ ਲਈ ਅਟਾਰੀ ਵਾਗਾਹ ਬਾਰਡਰ ਤੇ ਹੁੰਦਾ ਰੀਟਰੀਟ ਸਮਾਰੋਹ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕ ਵਿਦੇਸ਼ੀ ਯਾਤਰੀਆਂ ਸਮੇਤ ਰੀਟਰੀਟ ਸਮਾਰੋਹ ਵਿੱਚ ਇਕੱਤਰ ਹੁੰਦੇ ਹਨ।

ਰੋਜ਼ਾਨਾ 20 ਹਜ਼ਾਰ ਤੋਂ ਵੱਧ ਲੋਕ ਰਿਟਰੀਟ ਸੇਰੇਮਨੀ ਮੌਕੇ ਹੁੰਦੀ ਪਰੇਡ ਦੇਖਣ ਲਈ ਆਉਂਦੇ ਹਨ ਤੇ ਉਤਸ਼ਾਹ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਹੋ ਕੇ ਨਾਅਰੇ ਲਗਾਉਂਦੇ ਹਨ ਜਿਸ ਨਾਲ ਵਾਇਰਸ ਫੈਲਣ ਦਾ ਖਤਰਾ ਜਿਆਦਾ ਹੋ ਸਕੱਦ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਡਾਕਟਰਾਂ ਦੀ ਸਲਾਹ’ ਤੇ ਹੀ ਲਿਆ ਗਿਆ ਹੈ।


Share