ਕਰੋਨਾਵਾਇਰਸ ਦੀਆਂ ਸਾਰੀਆਂ ਕਿਸਮਾਂ ’ਤੇ ਅਸਰਦਾਰ ਨਵੀਂ ਵੈਕਸੀਨ ਵਿਕਸਤ ਕਰਨ ਦਾ ਦਾਅਵਾ

244
Share

ਨਿਊਯਾਰਕ, 12 ਮਈ (ਪੰਜਾਬ ਮੇਲ)- ਅਮਰੀਕੀ ਖੋਜਾਰਥੀਆਂ ਨੇ ਇਕ ਨਵੀਂ ਵੈਕਸੀਨ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ, ਜੋ ਕਰੋਨਾਵਾਇਰਸ ਦੇ ਅਸਲ ਰੂਪ ਸਾਰਸ-ਕੋਵ-1, ਸਾਰਸ-ਕੋਵ-2 ਸਮੇਤ ਇਸ ਦੀਆਂ ਯੂ.ਕੇ., ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲੀ ਕਿਸਮਾਂ ਤੋਂ ਇਲਾਵਾ ਚਮਗਿੱਦੜਾਂ ਨਾਲ ਜੁੜੇ ਕਰੋਨਾਵਾਇਰਸ, ਜੋ ਸ਼ਾਇਦ ਅਗਲੀ ਮਹਾਮਾਰੀ ਦਾ ਕਾਰਨ ਹੋ ਸਕਦੇ ਹਨ, ਖ਼ਿਲਾਫ਼ ਵੀ ਅਸਰਦਾਰ ਸਾਬਤ ਹੋਇਆ ਹੈ। ਇਹ ਨਵੀਂ ਵੈਕਸੀਨ, ਜਿਸ ਨੂੰ ‘ਪੈਨ-ਕਰੋਨਾਵਾਇਰਸ ਵੈਕਸੀਨ’ ਦਾ ਨਾਂ ਦਿੱਤਾ ਗਿਆ ਹੈ, ਬਾਂਦਰਾਂ ਤੇ ਚੂਹਿਆਂ ਤੋਂ ਪੈਦਾ ਹੋਣ ਵਾਲੇ ਵਾਇਰਸ ਖਿਲਾਫ਼ ਵੀ ਅਸਰਦਾਰ ਦੱਸੀ ਜਾਂਦੀ ਹੈ। ਪੈਨ-ਕਰੋਨਾਵਾਇਰਸ ਵੈਕਸੀਨ ਐਂਟੀਬਾਡੀਜ਼ ਨੂੰ ਨੈਨੋਪਾਰਟੀਕਲ ਜ਼ਰੀਏ ਪ੍ਰਭਾਵਹੀਣ ਕਰਦੀ ਹੈ। ‘ਨੇਚਰ’ ਨਾਂ ਦੇ ਰਸਾਲੇ ਵਿਚ ਪ੍ਰਕਾਸ਼ਿਤ ਇਨ੍ਹਾਂ ਲੱਭਤਾਂ ਮੁਤਾਬਕ ਨੈਨੋਪਾਰਟੀਕਲ ਵੈਕਸੀਨ, ਬਾਂਦਰਾਂ ਵਿਚ ਕੋਵਿਡ-19 ਦੀ ਲਾਗ ਨੂੰ ਸੌ ਫੀਸਦ ਰੋਕਦੀ ਹੈ।

Share