ਕਰੋਨਾਵਾਇਰਸ: ਕਸ਼ਯਪ, ਧੂਮਲ ਤੇ ਸ਼ਾਂਤਾ ਕੁਮਾਰ ਵੱਲੋਂ ਆਪਣੇ ਆਪ ਨੂੰ ਏਕਾਂਤਵਾਸ

550
Share

ਸ਼ਿਮਲਾ, 7 ਅਗਸਤ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਬਿਜਲੀ ਮੰਤਰੀ ਦੀ ਰਿਪੋਰਟ ਕਰੋਨਾਵਾਇਰਸ ਪਾਜ਼ੇਟਿਵ ਆਉਣ ਮਗਰੋਂ ਭਾਜਪਾ ਦੇ ਸੂਬਾ ਪ੍ਰਧਾਨ ਸੁਰੇਸ਼ ਕਸ਼ਯਪ ਅਤੇ ਸਾਬਕਾ ਮੁੱਖ ਮੰਤਰੀਆਂ ਪ੍ਰੇਮ ਕੁਮਾਰ ਧੂਮਲ ਅਤੇ ਸ਼ਾਂਤਾ ਕੁਮਾਰ ਨੇ ਆਪਣੇ-ਆਪ ਨੂੰ ਏਕਾਂਤਵਾਸ ਕਰ ਲਿਆ ਹੈ। ਬਿਜਲੀ ਮੰਤਰੀ ਸੁਖ ਰਾਮ ਚੌਧਰੀ ਦਾ ਕੋਵਿਡ-19 ਟੈਸਟ ਵੀਰਵਾਰ ਨੂੰ ਪਾਜ਼ੇਟਿਵ ਆਇਆ ਸੀ। ਪਾਰਟੀ ਦੇ ਤਰਜਮਾਨ ਨੇ ਦੱਸਿਆ ਕਿ ਚੌਧਰੀ ਅਤੇ ਕਸ਼ਯਪ ਦੀ ਮੁਲਾਕਾਤ ਹੋਈ ਸੀ। ਭਾਵੇਂ ਕਿ ਕਸ਼ਯਪ ਦਾ ਟੈਸਟ ਨੈਗੇਟਿਵ ਆਇਆ ਹੈ ਪਰ ਇਹਤਿਆਤ ਵਜੋਂ ਊਨ੍ਹਾਂ ਨੇ ਖ਼ੁਦ ਨੂੰ ਏਕਾਂਤਵਾਸ ਕੀਤਾ ਹੈ। ਫੇਸਬੁੱਕ ਪੋਸਟ ਅਨੁਸਾਰ ਧੂਮਲ ਨੇ ਵੀ ਕਸ਼ਯਪ ਦੇ ਸੰਪਰਕ ਵਿੱਚ ਆਊਣ ਕਰਕੇ ਖ਼ੁਦ ਨੂੰ ਆਪਣੇ ਹਮੀਰਪੁਰ ਸਥਿਤ ਘਰ ਵਿੱਚ ਏਕਾਂਤਵਾਸ ਕੀਤਾ ਹੈ। ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਬਿਆਨ ਰਾਹੀਂ ਦੱਸਿਆ ਕਿ ਭਾਜਪਾ ਪ੍ਰਧਾਨ ਕਸ਼ਯਪ ਬਿਜਲੀ ਮੰਤਰੀ ਨਾਲ ਮੁਲਕਾਤ ਕਰਨ ਮਗਰੋਂ ਪਹਿਲਾਂ ਊਨ੍ਹਾਂ ਨੂੰ ਮਿਲੇ ਅਤੇ ਬਾਅਦ ਵਿੱਚ ਧੂਮਲ ਨੂੰ ਮਿਲੇ। ਊਹ 14 ਦਿਨਾਂ ਲਈ ਏਕਾਂਤਵਾਸ ਰਹਿਣਗੇ।


Share