ਕਰੋਨਾਵਾਇਰਸ : ਦੁਨੀਆਂ ‘ਚ 9 ਲੱਖ ਤੋਂ ਪਾਰ ਮਰੀਜ਼ਾ ਦੀ ਗਿਣਤੀ, 43 ਹਜ਼ਾਰ ਮੌਤਾਂ

754
Share

ਵਾਸ਼ਿੰਗਟਨ/ਟੋਰਾਂਟੋ, 2 ਅਪ੍ਰੈਲ (ਪੰਜਾਬ ਮੇਲ)- ਖ਼ਤਰਨਾਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 9 ਲੱਖ ਤੋਂ ਟੱਪ ਗਿਆ ਹੈ ਅਤੇ 43 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਉਧਰ ਅਮਰੀਕਾ ਵਿਚ ਪਿਛਲੇ 24 ਘੰਟੇ ਦੌਰਾਨ 800 ਤੋਂ ਵੱਧ ਜਾਨਾਂ ਗਈਆਂ ਅਤੇ ਇਸੇ ਦਰਮਿਆਨ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ਼ ਵਾਸੀਆਂ ਨੂੰ ਦੋ ਹਫ਼ਤੇ ਦੇ ਤਬਾਹਕੁੰਨ ਦੌਰ ਵਿਚੋਂ ਲੰਘਣ ਲਈ ਤਿਆਰ-ਬਰ-ਤਿਆਰ ਰਹਿਣ ਦੀ ਚਿਤਾਵਨੀ ਦਿਤੀ ਹੈ। ਕੈਨੇਡਾ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਤਾਂ ਦੀ ਗਿਣਤੀ 100 ਤੋਂ ਟੱਪ ਗਈ ਹੈ ਅਤੇ ਸਾਢੇ ਅੱਠ ਹਜ਼ਾਰ ਮਰੀਜ਼ ਸਾਹਮਣੇ ਆ ਚੁੱਕੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਦੋ ਹਫ਼ਤੇ ਬੇਹੱਦ ਦਰਦਨਾਕ ਹੋਣਗੇ ਅਤੇ ਇਸ ਮਗਰੋਂ ਹਾਲਾਤ ਵਿਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਨੇ ਆਖਿਆ, ”ਮੈਂ, ਚਾਹੁੰਦਾਂ ਕਿ ਅਮਰੀਕਾ ਦਾ ਹਰ ਵਸਨੀਕ ਮੁਸ਼ਕਲ ਦਿਨਾਂ ਲਈ ਤਿਆਰ ਰਹੇ, ਇਹ ਮੁਲਕ ਵਾਸਤੇ ਪ੍ਰੀਖਿਆ ਦੀ ਘੜੀ ਹੈ। ਇਸ ਤੋਂ ਪਹਿਲਾਂ ਕਦੇ ਵੀ ਅਸੀਂ ਅਜਿਹੇ ਸੰਕਟ ਦਾ ਟਾਕਰਾ ਨਹੀਂ ਕੀਤਾ। ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘਟਾਉਣ ਲਈ ਇਕਜੁਟ ਯਤਨ ਕਰਨੇ ਹੋਣਗੇ ਕਿਉਂÎਕ ਇਹ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ।”  ਵਾਈਟ ਹਾਊਸ ਦੇ ਅੰਦਾਜ਼ੇ ਮੁਤਾਬਕ ਜੇ ਅਮਰੀਕੀ ਲੋਕ ਫ਼ਿਜ਼ੀਕਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਨ ਤਾਂ ਮੌਤਾਂ ਦੀ ਅੰਕੜਾ ਇਕ ਲੱਖ ਤੋਂ 2 ਲੱਖ 40 ਹਜ਼ਾਰ ਦਰਮਿਆਨ ਕਿਤੇ ਵੀ ਰਹਿ ਸਕਦਾ ਹੈ ਪਰ ਅਜਿਹਾ ਨਾ ਹੋਣ ਦੀ ਸੂਰਤ ਪ੍ਰਮਾਤਮਾ ਹੀ ਦੱਸ ਸਕਦਾ ਹੈ ਕਿ ਕਿੰਨੇ ਅਮਰੀਕੀ ਮੌਤ ਦੇ ਮੂੰਹ ਵਿਚ ਜਾਣਗੇ। ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਸੋਮਵਾਰ ਨੂੰ 260 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਮਰੀਜ਼ਾਂ ਦੀ ਕੁਲ ਗਿਣਤੀ 2 ਹਜ਼ਾਰ ਦੇ ਨੇੜੇ ਪੁੱਜ ਗਈ ਜਦਕਿ ਹੁਣ ਤੱਕ 40 ਜਣਿਆਂ ਦੀ ਮੌਤ ਹੋ ਚੁੱਕੀ ਹੈ।


Share