ਕਰੂਜ਼ ਡਰੱਗ ਮਾਮਲਾ: ਐੱਨ.ਡੀ.ਪੀ.ਐੱਸ. ਅਦਾਲਤ ਵੱਲੋਂ ਦੋ ਮੁਲਜ਼ਮਾਂ ਨੂੰ ਜ਼ਮਾਨਤ

422
Share

ਮੁੰਬਈ, 26 ਅਕਤੂਬਰ (ਪੰਜਾਬ ਮੇਲ)- ਇੱਥੋਂ ਦੀ ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਕੇਸ ਵਿਚ ਦੋ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ। ਇਸ ਕੇਸ ਵਿਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਵੀ ਮੁਲਜ਼ਮ ਹੈ ਪਰ ਉਸ ਨੂੰ ਅੱਜ ਜ਼ਮਾਨਤ ਨਹੀਂ ਮਿਲੀ। ਜ਼ਮਾਨਤ ਮਿਲਣ ਵਾਲਿਆਂ ’ਚ ਮਨੀਸ਼ ਰਾਜਗੜੀਆ ਅਤੇ ਏਵਿਨ ਸਾਹੂ ਸ਼ਾਮਲ ਹਨ। ਨਾਰਕੋਟਿਕਸ ਕੰਟਰੋਲ ਬਿਓਰੋ ਨੇ ਦਾਅਵਾ ਕੀਤਾ ਸੀ ਕਿ ਦੋ ਅਕਤੂਬਰ ਨੂੰ ਮੁੰਬਈ ਤੱਟ ਤੋਂ ਨਸ਼ੀਲੇ ਪਦਾਰਥਾਂ ਸਣੇ ਕਰੂਜ਼ ਸਮੁੰਦਰੀ ਜਹਾਜ਼ ਦੇ ਮਾਮਲੇ ਵਿਚ ਇਹ ਦੋਵੇਂ ਮਹਿਮਾਨਾਂ ਵਜੋਂ ਸ਼ਾਮਲ ਹੋਏ ਸਨ। ਐੱਨ.ਸੀ.ਬੀ. ਨੇ ਇਸ ਮਾਮਲੇ ’ਚ ਆਰੀਅਨ ਖਾਨ ਸਣੇ 20 ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਕੇਸ ਵਿਚ ਜ਼ਮਾਨਤ ਹਾਸਲ ਕਰਨ ਵਾਲੇ ਮਨੀਸ਼ ਤੇ ਏਵਿਨ ਪਹਿਲੇ ਮੁਲਜ਼ਮ ਹਨ।

Share