ਕਰਾਚੀ ਦੀ 4 ਸਾਲਾ ਬੱਚੀ ਨੇ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਮਾਈਕਰੋਸੌਫਟ ਪੇਸ਼ੇਵਰ ਬਣ ਕੇ ਰਚਿਆ ਇਤਿਹਾਸ

186
Share

ਕਰਾਚੀ, 24 ਅਪ੍ਰੈਲ (ਪੰਜਾਬ ਮੇਲ)- ਕਰਾਚੀ ਦੀ ਰਹਿਣ ਵਾਲੀ 4 ਸਾਲਾ ਅਰੀਸ਼ ਫਾਤਿਮਾ ਨੇ ਸਭ ਤੋਂ ਘੱਟ ਉਮਰ ਦੀ ਮਾਈਕਰੋਸੌਫਟ ਪੇਸ਼ੇਵਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਚਾਰ ਸਾਲ ਦੀ ਉਮਰ ਵਿੱਚ ਅਰੀਸ਼ ਫਾਤਿਮਾ ਨੇ ਮਾਈਕ੍ਰੋਸੌਫਟ ਸਰਟੀਫਾਈਡ ਪ੍ਰੋਫੈਸ਼ਨਲ (ਐੱਮ.ਸੀ.ਪੀ.) ਦੀ ਪ੍ਰੀਖਿਆ ਵਿਚ 831 ਅੰਕ ਪ੍ਰਾਪਤ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਇਸ ਦਾ ਟਵਿੱਟਰ ਰਾਹੀਂ ਐਲਾਨ ਕੀਤਾ। ਜੀਓ ਟੀ.ਵੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਮ.ਸੀ.ਪੀ. ਦੀ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ ਸਕੋਰ 700 ਹੈ, ਜਦੋਂਕਿ ਅਰੀਸ਼ ਨੇ ਵੱਡੀ ਸਫਲਤਾ ਹਾਸਲ ਕਰਨ ਲਈ ਵਿਸ਼ਵ ਰਿਕਾਰਡ ਤੋੜ ਦਿੱਤਾ ਅਤੇ ਪੂਰੀ ਦੁਨੀਆਂ ਵਿਚ ਪਾਕਿਸਤਾਨ ਨੂੰ ਮਾਣ ਦਿਵਾਇਆ। ਅਰੀਸ਼ ਦੇ ਪਿਤਾ ਨੇ ਕਿਹਾ ਕਿ ਕਰੋਨਾਵਾਇਰਸ ਤਾਲਾਬੰਦੀ ਦੌਰਾਨ ਘਰ ਤੋਂ ਕੰਮ ਕਰਨ ਦੌਰਾਨ ਉਸ ਨੇ ਆਪਣੀ ਧੀ ਦੀ ਆਈ.ਟੀ. ਵਿਚ ਰੁਚੀ ਵੇਖੀ ਅਤੇ ਇਸ ਟੈਸਟ ਵਿਚ ਉਸ ਦੀ ਮਦਦ ਕੀਤੀ। ਅਰੀਸ਼ ਦਾ ਪਿਤਾ ਓਸਾਮਾ ਵੀ ਆਈ.ਟੀ. ਮਾਹਿਰ ਹੈ।

Share