ਕਰਮਨ ਨਿਵਾਸੀ ਸ. ਚਰਨ ਸਿੰਘ ਸਿੱਧੂ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨੂੰ ਸਦਮਾ

129
ਸਵ: ਚਰਨ ਸਿੰਘ ਸਿੱਧੂ
Share

ਫਰਿਜ਼ਨੋ, 18 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੀਤੇ ਦਿਨੀਂ ਕਰਮਨ ਨਿਵਾਸੀ ਸ. ਚਰਨ ਸਿੰਘ ਸਿੱਧੂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਹ ਪਿਛੋਕੜ ਪੰਜਾਬ ਤੋਂ ਪਿੰਡ ਮੱਲ੍ਹਾਂ, ਨਜ਼ਦੀਕ ਜਗਰਾਉਂ ਦੇ ਰਹਿਣ ਵਾਲੇ ਸਨ। ਉਹ ਪਿਛਲੇ 22 ਸਾਲਾ ਤੋਂ ਕਰਮਨ ਵਿਖੇ ਰਹਿ ਰਹੇ ਸਨ। ਉਨਾਂ ਦਾ ਅੰਤਿਮ ਸਸਕਾਰ 20 ਜੂਨ, 2021 ਦਿਨ ਐਤਵਾਰ ਨੂੰ ‘ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ’ ਵਿਖੇ 11 ਤੋਂ 1 ਵਜੇ ਤੱਕ ਹੋਵੇਗਾ। ਇਸ ਉਪਰੰਤ ਅੰਤਿਮ ਅਰਦਾਸ ‘ਗੁਰਦੁਆਰਾ ਅਨੰਦਗੜ ਸਾਹਿਬ’ ਕਰਮਨ ਵਿਖੇ 1:30 ਤੋਂ 3 ਵਜੇ ਤੱਕ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਸਪੁੱਤਰ ਜਗਰੂਪ ਸਿੰਘ ਨਾਲ ਫ਼ੋਨ ਨੰਬਰ (559) 846-7469 (ਘਰ) ਜਾਂ (559) 567-4566 (ਸੈਲੂਅਰ) ’ਤੇ ਸੰਪਰਕ ਕੀਤਾ ਜਾਂ ਸਕਦਾ ਹੈ।

Share