ਕਰਫਿਊ ਤੋਂ ਬਾਅਦ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ‘ਚ ਵਾਧਾ

708
Share

ਅੰਮ੍ਰਿਤਸਰ, 18 ਮਈ (ਪੰਜਾ ਬਮੇਲ)- ਕਰੋਨਾ ਮਹਾਮਾਰੀ ਕਰਕੇ ਚਲ ਰਹੇ ਕਰਫਿਊ ਤੋਂ ਬਾਅਦ ਅੱਜ ਨਵੀਂ ਤਾਲਾਬੰਦੀ ਦੇ ਸ਼ੁਰੂ ਹੁੰਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੀ ਆਮਦ ਵਿਚ ਵੀ ਵਾਧਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਆਉਣ ਵਾਲੇ ਰਸਤਿਆਂ ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਹੋਈ ਹੈ, ਤਾਂ ਜੋ ਸੰਗਤ ਨੂੰ ਗੁਰੂ ਘਰ ਜਾਣ ਤੋਂ ਰੋਕਿਆ ਜਾ ਸਕੇ ਪਰ ਇਸ ਦੇ ਬਾਵਜੂਦ ਅੱਜ ਵਧੇਰੇ ਸ਼ਰਧਾਲੂ ਹਰਿਮੰਦਰ ਸਾਹਿਬ ਪੁੱਜੇ ਹਨ। ਇਨ੍ਹਾਂ ਨਾਕਿਆਂ ‘ਤੇ ਵੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਵਧੇਰੇ ਗਿਣਤੀ ਦਿਖਾਈ ਦਿੱਤੀ, ਜੋ ਪੁਲਿਸ ਕਰਮਚਾਰੀਆਂ ਨੂੰ ਗੁਰੂ ਘਰ ਜਾਣ ਦੀ ਆਗਿਆ ਦੇਣ ਲਈ ਕਹਿ ਰਹੇ ਸਨ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਦਰਸ਼ਨੀ ਡਿਉਢੀ ‘ਚ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਵਧੇਰੇ ਸ਼ਰਧਾਲੂ ਦਿਖਾਈ ਦਿੱਤੇ।


Share