ਕਰਨਾਲ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਕਾਰਨ ਕਿਸਾਨਾਂ ਵੱਲੋਂ ਧਰਨਾ ਖਤਮ

493
Share

ਚੰਡੀਗੜ੍ਹ, 11 ਸਤੰਬਰ (ਪੰਜਾਬ ਮੇਲ)- ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨਣ ਨਾਲ ਇੱਥੇ ਦੋਵੇਂ ਧਿਰਾਂ ਦਰਮਿਆਨ ਅੜਿੱਕਾ ਖਤਮ ਹੋ ਗਿਆ। ਵਧੀਕ ਮੁੱਖ ਸਕੱਤਰ (ਏ.ਸੀ.ਐੱਸ.) ਦਵਿੰਦਰ ਸਿੰਘ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਸ ਬਾਰੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਏ.ਸੀ.ਐੱਸ. ਨੇ ਕਿਹਾ ਕਿ ਸਰਕਾਰ ਰਿਟਾਇਰਡ ਜੱਜ ਦੁਆਰਾ ਲਾਠੀਚਾਰਜ ਦੀ ਜਾਂਚ ਕਰੇਗੀ ਪਰ ਮਿ੍ਰਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਲਈ ਕਿਸਾਨਾਂ ਦੁਆਰਾ ਮੰਗੇ ਮੁਆਵਜ਼ੇ ਦਾ ਜ਼ਿਕਰ ਨਹੀਂ ਕੀਤਾ।
ਕਿਸਾਨ ਆਗੂ ਰਜਿੰਦਰ ਆਰੀਆ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਵਿੱਤੀ ਸਹਾਇਤਾ ਜਾਂਚ ਤੋਂ ਬਾਅਦ ਦਿੱਤੀ ਜਾਵੇਗੀ। ਸ਼੍ਰੀ ਚੜੂਨੀ ਨੇ ਕਿਹਾ ਕਿ ਸਰਕਾਰ ਨੇ ਮਿ੍ਰਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਨੌਕਰੀਆਂ ਦੇਣ ਦੀ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਇੱਕ ਹਫ਼ਤੇ ਵਿਚ ਕੀਤੀ ਜਾਵੇਗੀ।
ਸਾਬਕਾ ਐੱਸ.ਡੀ.ਐੱਮ. ਆਯੂਸ਼ ਸਿਨਹਾ ਜਾਂਚ ਜਾਰੀ ਰਹਿਣ ਤੱਕ ਛੁੱਟੀ ’ਤੇ ਰਹਿਣਗੇ। ਜਾਂਚ ਇੱਕ ਮਹੀਨੇ ਵਿਚ ਪੂਰੀ ਹੋ ਜਾਵੇਗੀ। ਚੜੂਨੀ ਨੇ ਕਿਹਾ ਕਿ ਉਹ ਇੱਕ ਮਹੀਨੇ ਵਿਚ ਸੇਵਾਮੁਕਤ ਜੱਜ ਦੁਆਰਾ ਨਿਆਂਇਕ ਜਾਂਚ ਤੋਂ ਸੰਤੁਸ਼ਟ ਹਨ।

Share