ਕਰਨਾਟਕ ਦੇ ਮੈਡੀਕਲ ਕਾਲਜ ’ਚ ਵਧੀ ਕਰੋਨਾ ਪੀੜਤਾਂ ਦੀ ਗਿਣਤੀ;

188
Share

-99 ਹੋਰ ਵਿਦਿਆਰਥੀ ਪਾਜ਼ੀਟਿਵ ਆਉਣ ਨਾਲ ਪੀੜਤਾਂ ਦੀ ਗਿਣਤੀ 281 ਹੋਈ
-500 ਮੀਟਰ ਦੇ ਦਾਇਰੇ ਹੇਠ ਆਉਂਦੇ ਸਿੱਖਿਆ ਸੰਸਥਾਨ ਬੰਦ
ਬੰਗਲੌਰ, 27 ਨਵੰਬਰ (ਪੰਜਾਬ ਮੇਲ)- ਕਰਨਾਟਕ ਦੇ ਧਾਰਵਾੜ ਦੇ ਐੱਸ.ਡੀ.ਐੱਮ. ਮੈਡੀਕਲ ਕਾਲਜ ’ਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 281 ਹੋ ਗਈ ਹੈ ਤੇ ਅੱਜ 99 ਹੋਰ ਵਿਦਿਆਰਥੀ ਕਰੋਨਾ ਪਾਜ਼ੀਟਿਵ ਪਾਏ ਗਏ। ਡੀ.ਸੀ. ਨਿਤੀਸ਼ ਪਾਟਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲੇ 1822 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਤੇ ਕਰੋਨਾ ਪੀੜਤਾਂ ਦਾ ਅੰਕੜਾ ਵੱਧ ਵੀ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਪੰਜ ਸੌ ਮੀਟਰ ਦੇ ਦਾਇਰੇ ’ਚ ਆਉਂਦੇ ਸਾਰੇ ਸਿੱਖਿਆ ਸੰਸਥਾਨ ਬੰਦ ਕਰ ਦਿੱਤੇ ਗਏ ਹਨ ਤੇ ਇਸ ਕਾਲਜ ਵਿਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲੇ ’ਤੇ ਰੋਕ ਲਾ ਦਿੱਤੀ ਗਈ ਹੈ।

Share