ਕਰਨਾਟਕ ਦੇ ਕਾਲਜ ’ਚ ਹਿਜਾਬ ਲਈ ਬਜ਼ਿੱਦ 58 ਵਿਦਿਆਰਥਣਾਂ ਮੁਅੱਤਲ

244
Share

ਬੰਗਲੌਰ, 19 ਫਰਵਰੀ (ਪੰਜਾਬ ਮੇਲ)- ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਕਾਲਜ ਦੀਆਂ ਘੱਟੋ-ਘੱਟ 58 ਵਿਦਿਆਰਥਣਾਂ ਨੂੰ ਅੱਜ ਹਿਜਾਬ ਪਹਿਨਣ ਅਤੇ ਉਨ੍ਹਾਂ ਨੂੰ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਲਈ ਅੰਦੋਲਨ ਕਰਨ ਕਰਕੇ ਮੁਅੱਤਲ ਕਰ ਦਿੱਤਾ ਗਿਆ। ਇਹ ਵਿਦਿਆਰਥਣਾਂ ਸ਼ਿਰਲਾਕੋਪਾ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੀਆਂ ਹਨ। ਕਾਲਜ ਪ੍ਰਬੰਧਕਾਂ, ਵਿਕਾਸ ਕਮੇਟੀ ਨੇ ਹਾਈ ਕੋਰਟ ਦੇ ਅੰਤਿ੍ਰਮ ਹੁਕਮਾਂ ਬਾਰੇ ਹਿਜਾਬ ਪਹਿਨੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ ਅਤੇ ਪਿ੍ਰੰਸੀਪਲ ਅਨੁਸਾਰ ਹਿਜਾਬ ਪਹਿਨਣ ਲਈ ਦਬਾਅ ਪਾਇਆ। ਇਸ ਲਈ ਉਨ੍ਹਾਂ ਨੂੰ ਕਾਲਜ ਤੋਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਗੁੱਸੇ ਵਿਚ ਆਈਆਂ ਵਿਦਿਆਰਥਣਾਂ ਦੀ ਕਾਲਜ ਪ੍ਰਬੰਧਕਾਂ ਨਾਲ ਬਹਿਸ ਹੋ ਗਈ, ਜਿਸ ਕਾਰਨ ਪੁਲਿਸ ਨੂੰ ਸੱਦਣਾ ਪਿਆ।

Share