ਕਰਤਾਰਪੁਰ ਸਾਹਿਬ ਵਿਖੇ ‘ਰਾਗੀ’ ਭੇਜਣ ਦੀ ਐੱਸ.ਜੀ.ਪੀ.ਸੀ. ਨੂੰ ਮਿਲੀ ਇਜਾਜ਼ਤ

703
Share

ਇਸਲਾਮਾਬਾਦ, 4 ਮਾਰਚ (ਪੰਜਾਬ ਮੇਲ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ. ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਸੀਮਾ ਪਾਰ ਕਰਤਾਰਪੁਰ ਦੇ ਦਰਬਾਰ ਸਾਹਿਬ ਵਿਚ ਪਾਠ ਕਰਨ ਲਈ ਆਪਣੇ ‘ਰਾਗੀ’ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਵੇਂਕਿ ਪੀ.ਐੱਸ.ਜੀ.ਪੀ.ਸੀ. ਨੇ ਐੱਸ.ਜੀ.ਪੀ.ਸੀ. ਦੇ ਧਾਰਮਿਕ ਸਥਲ ‘ਤੇ ਲੰਗਰ ਦੀ ਵਿਵਸਥਾ ਕਰਨ ਦੇ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਐੱਸ.ਜੀ.ਪੀ.ਸੀ. ਨੂੰ ਇਸ ਸਬੰਧੀ ਹੁਣ ਤੱਕ ਸੰਚਾਰ ਪ੍ਰਾਪਤ ਨਹੀਂ ਹੋਇਆ ਹੈ ਪਰ ਪੀ.ਐੱਸ.ਜੀ.ਪੀ.ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਸਰਬ ਸੰਮਤੀ ਨਾਲ ਭਾਰਤੀ ਰਾਗੀਆਂ ਅਤੇ ਕੀਰਤਨੀ ਜਥਿਆਂ ਨੂੰ ਗੁਰਦੁਆਰੇ ‘ਚ ਪਾਠ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਨੇ ਕਿਹਾ, ”ਸਿਰਫ ਐੱਸ.ਜੀ.ਪੀ.ਸੀ. ਵੱਲੋਂ ਸਪਾਂਸਰ ਰਾਗੀ ਹੀ ਨਹੀਂ, ਸਗੋਂ ਦਿੱਤੀ ਮਿਆਦ ਵਿਚ ਭਾਰਤ ਦੇ ਕਿਸੇ ਵੀ ਧਾਰਮਿਕ ਸੰਗਠਨ ਨਾਲ ਸਬੰਧਤ ਲੋਕਾਂ ਵੱਲੋਂ ਗੁਰਬਾਣੀ ਦਾ ਪਾਠ ਕੀਤੇ ਜਾਣ ਦਾ ਸਵਾਗਤ ਕੀਤਾ ਜਾਵੇਗਾ। ਸ਼ਰਤ ਇਹ ਹੈ ਕਿ ਉਹ ਉਪਕਰਨ ਨਹੀਂ ਲਿਆਉਣਗੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਮੁਤਾਬਕ ਸ਼ਾਮ ਨੂੰ ਉਹ ਵਾਪਸ ਚਲੇ ਜਾਣਗੇ।” 
ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਸਿੱਖ ਘੱਟ ਗਿਣਤੀ ਵਿਚ ਹਨ। ਨਤੀਜੇ ਵਜੋਂ ਮੁਸਲਿਮ ਬਹੁ ਗਿਣਤੀ ਦੇਸ਼ ਵਿਚ ਸਥਿਤ ਸਿੱਖ ਗੁਰਦੁਆਰਿਆਂ ਦੀ ਤੁਲਨਾ ‘ਚ ਪੇਸ਼ੇਵਰ ਰਾਗੀਆਂ ਦੀ ਕਮੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਸਮਾਂ ਪੂਰੀਆਂ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭੇਜਣੇ ਸ਼ੁਰੂ ਕਰ ਦਿੱਤੇ ਸਨ, ਤਾਂ ਜੋ ਦਿਨ ਭਰ ਚੱਲਣ ਵਾਲੇ ਪਾਠ ਵਿਚ ਰੁਕਾਵਟ ਨਾ ਪਵੇ। ਰਿਪੋਰਟਾਂ ਮੁਤਾਬਕ ਪਰ ਇਸ ਕਦਮ ‘ਤੇ ਪੀ.ਐੱਸ.ਜੀ.ਪੀ.ਸੀ. ਦੀ ਸਹਿਮਤੀ ਨਹੀਂ ਬਣੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਰੂਪ ਸਿੰਘ ਨੇ ਕਿਹਾ, ”ਅਸੀਂ ਆਪਣੇ ਰਾਗੀ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਪੀ.ਐੱਸ.ਜੀ.ਪੀ.ਸੀ. ਦੇ ਪੱਖ ਤੋਂ ਕਿਸੇ ਸੰਚਾਰ ਦੀ ਉਡੀਕ ਕਰ ਰਹੇ ਹਾਂ।”


Share