ਕਰਤਾਰਪੁਰ ਸਾਹਿਬ ਦੌਰੇ ਦੌਰਾਨ ਸਿੱਧੂ ਵੱਲੋਂ ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ ’ਤੇ ਭਾਜਪਾ ਭੜਕੀ

297
Share

ਕਾਂਗਰਸੀ ਆਗੂ ਦੇ ਬਿਆਨ ਨੂੰ ਭਾਜਪਾ ਨੇ ਭਾਰਤ ਵਾਸਤੇ ਗੰਭੀਰ ਮੁੱਦਾ ਦੱਸਿਆ
ਨਵੀਂ ਦਿੱਲੀ, 20 ਨਵੰਬਰ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਦੌਰੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ’ਤੇ ਭਾਜਪਾ ਨੇ ਕਾਂਗਰਸ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰਾਂ ਹਿੰਦੂਵਾਦੀਆਂ ’ਚ ਆਈ.ਐੱਸ.ਆਈ.ਐੱਸ. ਤੇ ਬੋਕੋ ਹਰਾਮ ਵਰਗੇ ਅੱਤਵਾਦੀ ਗਰੁੱਪਾਂ ਨੂੰ ਦੇਖਦੇ ਹਨ, ਜਦੋਂਕਿ ਇਮਰਾਨ ਖਾਨ ਨੂੰ ਕਾਂਗਰਸੀ ਆਗੂ ਨਵਜੋਤ ਸਿੱਧੂ ਵੱਲੋਂ ‘ਭਾਈ ਜਾਨ’ ਦਾ ਦਰਜਾ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਸਿੱਧੂ ਦੇ ਕਰਤਾਰਪੁਰ ਸਾਹਿਬ ਪਹੁੰਚਣ ’ਤੇ ਇਮਰਾਨ ਖਾਨ ਤਰਫੋਂ ਆਇਆ ਪਾਕਿਸਤਾਨੀ ਅਧਿਕਾਰੀ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਾ ਹੈ। ਇਸੇ ਦੌਰਾਨ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਕਾਂਗਰਸੀ ਆਗੂ ਸ਼੍ਰੀ ਸਿੱਧੂ ਇਮਰਾਨ ਖਾਨ ਨੂੰ ਵੱਡਾ ਭਰਾ ਕਹਿੰਦੇ ਹੋਏ ਉਸ ਨੂੰ ਬਹੁਤ ਪਿਆਰ ਕਰਨ ਦਾ ਸੁਨੇਹਾ ਦੇ ਰਹੇ ਹਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਭਾਰਤ ਵਾਸਤੇ ਇਹ ਇਕ ਗੰਭੀਰ ਮੁੱਦਾ ਹੈ ਤੇ ਭਾਜਪਾ ਦੀਆਂ ਵਿਰੋਧੀ ਧਿਰਾਂ ਹਿੰਦੂਵਾਦ ’ਚ ਅੱਤਵਾਦੀ ਧਿਰਾਂ ਨੂੰ ਦੇਖਦੀਆਂ ਹਨ ਤੇ ਇਮਰਾਨ ਖਾਨ ਨੂੰ ਭਾਈ ਜਾਨ ਦਾ ਦਰਜਾ ਦਿੰਦੀਆਂ ਹਨ।

Share