ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਕੋਵਿਡ ਦੀ ‘ਬੂਸਟਰ’ ਖੁਰਾਕ ਦੇਣ ਦੀ ਕੀਤੀ ਜਾਵੇਗੀ ਸਿਫਾਰਸ਼ : ਡਾ. ਐਂਥਨੀ

307
Share

ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)- ਅਮਰੀਕੀ ਮਾਹਰ ਡਾ. ਐਂਥਨੀ ਫੌਚੀ ਨੇ ਕਿਹਾ ਕਿ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਕੋਵਿਡ-19 ਦੀ ਇਕ ਵਾਧੂ ‘ਬੂਸਟਰ’ ਖੁਰਾਕ ਦੇਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਐੱਨ.ਬੀ.ਸੀ. ਦੇ ਟੂਡੇ ਪ੍ਰੋਗਰਾਮ ’ਚ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਬੂਸਟਰ ਖੁਰਾਕ ਦੇਣ ਦੀ ਸਿਫਾਰਿਸ਼ ਜਲਦ ਆਵੇਗੀ। ਲੋਕਾਂ ਦੀ ਇਮਿਊਨਿਟੀ ਸਿਸਟਮ ਕੈਂਸਰ ਜਾਂ ਹੋਰ ਸਥਿਤੀਆਂ ਸਮੇਤ ਵੱਖ-ਵੱਖ ਕਾਰਨਾਂ ਕਾਰਨ ਕਮਜ਼ੋਰ ਹੋਈਆਂ ਹਨ।
ਇਕ ਵਾਧੂ ਬੂਸਟਰ ਖੁਰਾਕ ਨੂੰ ਫੈਡਰਲ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਵੱਲੋਂ ਹੀ ਕੋਈ ਮਨਜ਼ੂਰੀ ਦਿੱਤੀ ਜਾਵੇਗੀ। ਡਾ. ਐਂਥਨੀ ਫੌਚੀ ਨੇ ਕਿਹਾ ਕਿ ਇਕ ਅਜਿਹਾ ਸਮਾਂ ਵੀ ਆਵੇਗਾ, ਜਦ ਸਾਨੂੰ ਵਾਧੂ ਖੁਰਾਕ ਦੀ ਲੋੜ ਪਵੇਗੀ ਕਿਉਂਕਿ ਕਿਸੇ ਵੀ ਟੀਕੇ ਨਾਲ ਅਣਮਿੱਥੇ ਸਮੇਂ ਦੀ ਸੁਰੱਖਿਆ ਨਹੀਂ ਮਿਲਣ ਜਾ ਰਹੀ ਹੈ, ਘਟੋ-ਘੱਟ ਮੌਜੂਦਾ ਸ਼੍ਰੇਣੀ ਦੇ ਟੀਕਿਆਂ ਨਾਲ ਤਾਂ ਨਹੀਂ।

Share