ਕਮਲ ਨਾਥ ਆਪਣੇ ਬੋਲੇ ਸ਼ਬਦ ‘ਆਈਟਮ’ ‘ਤੇ ਪਰਦਾ ਪਾਉਣ ਦੀ ਕਰ ਰਹੇ ਕੋਸ਼ਿਸ਼ : ਸੰਜੇ ਸੂਰੀ

324
Share

ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਮੇਲ)- ਯੂ.ਕੇ. ਵਿਚ ਰਹਿ ਰਹੇ 1984 ਦੇ ਚਸ਼ਮਦੀਦ ਗਵਾਹ ਅਤੇ ਲੇਖਕ ਸੰਜੇ ਸੂਰੀ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਹੈ ਕਿ ਉਹ ਆਪਣੇ ਬੋਲੇ ਸ਼ਬਦ ‘ਆਈਟਮ’ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਕਿਸੇ ਔਰਤ ਨੂੰ ਅਜਿਹੇ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਜਾ ਸਕਦਾ | ਸੰਜੇ ਸੂਰੀ ਨੇ ਸੋਸ਼ਲ ਮੀਡੀਆ ‘ਤੇ ਇਹ ਵੀ ਕਿਹਾ ਹੈ ਕਿ ਨਵੰਬਰ 1984 ਵਿਚ ਰਕਾਬ ਗੰਜ ਗੁਰਦੁਆਰਾ ਸਾਹਿਬ ਨਜ਼ਦੀਕ ਜਿਸ ਭੀੜ ਨੇ ਦੋ ਸਿੱਖਾਂ ਨੂੰ ਜਿੰਦਾ ਸਾੜ ਦਿੱਤਾ ਸੀ, ਉਸ ਦੀ ਅਗਵਾਈ ਕਮਲ ਨਾਥ ਨੂੰ ਕਰਦਿਆਂ ਮੈਂ ਅੱਖੀਂ ਵੇਖਿਆ ਸੀ, ਜਿਸ ਬਾਰੇ ਉਹ ਸ਼ੁਰੂ ਤੋਂ ਹੀ ਇਨਕਾਰ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ ‘ਤੇ ਕਮਲ ਨਾਥ ਨੂੰ ਗਿ੍ਫਤਾਰ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ, ਪਰ ਕਿਸੇ ਵੀ ਸਰਕਾਰ ਨੇ ਅਜਿਹਾ ਨਹੀਂ ਕੀਤਾ | ਸੰਜੇ ਸੂਰੀ ਨੇ ਇਹ ਵੀ ਕਿਹਾ ਹੈ ਕਿ ਅਗਸਤ 2019 ‘ਚ ਨਵੰਬਰ 84 ਦੇ ਕਤਲੇਆਮ ਦੀ ਦੁਬਾਰਾ ਜਾਂਚ ਲਈ ਬਣਾਈ ਗਈ ‘ਸਿੱਟ’ ਨੂੰ ਉਨ੍ਹਾਂ ਇਕ ਗਵਾਹ ਵਜੋਂ ਸਬੂਤ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ |


Share