ਕਬੱਡੀ ਖਿਡਾਰਨ ਪੀਤੂ ਕੋਟੜਾ ਨੂੰ ਖੇਡ ਪ੍ਮੋਟਰ ਜਤਿੰਦਰ ਜੌਹਲ ਵਲੋਂ ਸਕੂਟਰੀ ਨਾਲ ਸਨਮਾਨਿਤ ਕੀਤਾ

647
Share

ਦਿੜ੍ਹਬਾ ਮੰਡੀ, ਨਕੋਦਰ ਮਹਿਤਪੁਰ, 9 ਸਤੰਬਰ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)-  ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਬੁਲੰਦੀਆਂ ਤੇ ਲੈਕੇ ਜਾਣ ਵਾਲੇ ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਦੇ ਥੰਮ  ਪ੍ਰਮੋਟਰ ਜਤਿੰਦਰ ਜੌਹਲ ਵਲੋਂ ਬੀਤੇ ਕੱਲ੍ਹ ਪਿੰਡ ਸੱਕਰਪੁਰ ਕਬੱਡੀ ਕੱਪ ਦੌਰਾਨ ਉਭਰ ਰਹੀ ਕਬੱਡੀ ਖਿਡਾਰਨ ਪੀਤੂ ਕੋਟੜਾ ( ਮਾਨਸਾ ) ਨੂੰ ਸਕੂਟਰੀ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਸਿੱਧ ਖੇਡ ਪ੍ਮੋਟਰ ਲਖਬੀਰ ਸਿੰਘ ਸਹੋਤਾ ( ਕਾਲਾ ਟਰੇਸੀ ) ਦੇ ਲਾਡਲੇ ਭਾਣਜੇ ਜਤਿੰਦਰ ਜੌਹਲ ਨੇ ਕਬੱਡੀ ਜਗਤ ਵਿੱਚ ਹਰ ਇੱਕ ਖਿਡਾਰੀ ਦੀ ਬਾਂਹ ਫੜੀ ਹੈ। ਉਹਨਾਂ ਸਾਡੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੀਤੂ ਕੋਟੜਾ ਮਾਲਵਾ ਖੇਤਰ ਦੀ ਹੋਣਹਾਰ ਕਬੱਡੀ ਖਿਡਾਰਨ ਹੈ। ਜਿਸ ਤੋਂ ਨੇੜਲੇ ਭਵਿੱਖ ਵਿੱਚ ਕਬੱਡੀ ਜਗਤ ਨੂੰ ਚੰਗੀਆਂ ਆਸਾ ਹਨ। ਊਹਨਾਂ ਕਿਹਾ ਕਿ ਲੜਕੀਆਂ ਨੂੰ ਵੀ ਖੇਡਾਂ ਵਿੱਚ ਬਰਾਬਰ ਮਾਣ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਵਲੋਂ ਹਰ ਇੱਕ ਖਿਡਾਰੀ ਦੇ ਨਾਲ ਖੜੇ ਹਾਂ। ਇਸ ਮੌਕੇ ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਦੇ ਪ੍ਮੋਟਰ ਹੈਰੀ ਭੰਗੂ, ਅਮਨ ਟਿਮਾਨਾ, ਰਾਜਾ ਧਾਮੀ, ਸੁੱਖੀ ਸੰਘੇੜਾ, ਅਟਵਾਲ ਬ੍ਦਰਜ, ਜਗਰੂਪ ਸਿੱਧੂ, ਜੇ ਕਬੂਲਪੁਰ, ਗੁਰਮੀਤ ਮੱਲੀ, ਰਮਨੀਕ ਬੱਟ, ਲਵ ਰਿਆੜ ਤੋਂ ਇਲਾਵਾ ਸੁੱਖਾ ਚੱਕਾਵਾਲਾ ਯੂ ਕੇ, ਸੱਤਾ ਮੁਠੱਡਾ ਯੂ ਕੇ, ਪਾਲਾ ਬੜਾਪਿੰਡ ਯੂ ਕੇ, ਬਲਬੀਰ ਸਿੰਘ ਮੱਦੂ ਨਿਊਜ਼ੀਲੈਂਡ, ਗੋਪਾ ਬੈਂਸ ਨਿਊਜ਼ੀਲੈਂਡ,ਗੋਪੀ ਹਕੀਮਪੁਰ, ਮਾਨਾ ਆਕਲੈਂਡ ,ਬੱਲੀ ਸਰੀਂਹ, ਗੋਪੀ ਜੌਹਲ, ਸਰਪੰਚ ਕਾਮਰੇਡ ਮੱਖਣ ਸਿੰਘ ਪੱਲਣ, ਗੁਦਾਵਰ ਬਾਸੀ, ਬਾਂਕਾ ਧਾਲੀਵਾਲ, ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਧਾਨ ਸੁਰਜਨ ਸਿੰਘ ਚੱਠਾ,ਬਲਬੀਰ ਸਿੰਘ ਬਿੱਟੂ, ਕਾਰਜਕਾਰੀ ਜਰਨਲ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ,  ਪ੍ਸਿੱਧ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ, ਕਬੱਡੀ ਖਿਡਾਰੀ ਫਰਿਆਦ ਅਲੀ, ਮਲੂਕ ਅਲੀ, ਸਾਜੀ ਸੱਕਰਪੁਰ ਆਦਿ ਨੇ ਇਸ ਕਾਰਜ ਲਈ ਸਲਾਘਾ ਕੀਤੀ। ਕਬੱਡੀ ਖਿਡਾਰਨ ਪੀਤੂ ਕੋਟੜਾ ਦੇ ਪਰਿਵਾਰ ਨੇ ਖੇਡ ਪ੍ਮੋਟਰ ਜਤਿੰਦਰ ਜੌਹਲ ਦਾ ਧੰਨਵਾਦ ਕੀਤਾ।।

Share