ਕਨਸਾਸ ਫਾਇਰ ਵਿਭਾਗ ਦੇ 2 ਕਰਮਚਾਰੀਆਂ ਦੀ ਕੋਰੋਨਾਵਾਇਰਸ ਕਾਰਨ ਹੋਈ ਮੌਤ

185
Share

ਫਰਿਜ਼ਨੋ, 23 ਨਵੰਬਰ (ਮਾਛੀਕੇ/ਪੰਜਾਬ ਮੇਲ)- ਅਮਰੀਕਾ ਦੇ ਮਿਸੌਰੀ ਸੂਬੇ ਦੇ ਕਨਸਾਸ ਸ਼ਹਿਰ ‘ਚ ਅੱਗ ਬੁਝਾਊ ਵਿਭਾਗ ਨੇ ਦੋ ਦਿਨਾਂ ਵਿਚ ਆਪਣੇ ਦੋ ਕਰਮਚਾਰੀਆਂ ਨੂੰ ਕੋਰੋਨਾਵਾਇਰਸ ਕਾਰਨ ਗੁਆ ਲਿਆ ਹੈ।
ਫਾਇਰ ਵਿਭਾਗ ਦੀ ਚੀਫ਼ ਡੌਨਾ ਲੇਕ ਅਨੁਸਾਰ ਕਪਤਾਨ ਰਾਬਰਟ ”ਬੌਬੀ” ਰੋਚਾ ਅਤੇ ਸਕਾਟ ਡੇਵਿਡਸਨ ਜੋ ਕਿ ਇਕ ਸੰਚਾਰ ਮਾਹਰ ਅਤੇ ਪੈਰਾ ਮੈਡੀਕਲ ਸਨ, ਵਾਇਰਸ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਕੁਝ ਸਮੇਂ ਲਈ ਹਸਪਤਾਲ ਵਿਚ ਰਹੇ ਸਨ। ਇਸ ਦੁਖਦਾਈ ਘਟਨਾ ਦੇ ਸ਼ਿਕਾਰ ਡੇਵਿਡਸਨ (45) ਦੀ ਐਤਵਾਰ ਨੂੰ ਮੌਤ ਹੋ ਗਈ ਸੀ, ਜਦਕਿ ਇਕ ਦਿਨ ਪਹਿਲਾਂ ਫਾਇਰ ਕਪਤਾਨ ਰਾਬਰਟ ਰੋਚਾ ਦੀ ਮੌਤ ਕੋਵਿਡ-19 ਨਾਲ ਹਸਪਤਾਲ ‘ਚ ਕਈ ਹਫ਼ਤੇ ਲੜਨ ਤੋਂ ਬਾਅਦ ਹੋਈ ਸੀ।
ਅੱਗ ਬੁਝਾਊ ਵਿਭਾਗ ਦੇ ਬੁਲਾਰੇ ਜੇਸਨ ਸਪਰੇਤਜ਼ਰ ਨੇ ਦੱਸਿਆ ਕਿ 60 ਸਾਲਾ ਰੋਚਾ ਨੇ 1991 ‘ਚ ਵਿਭਾਗ ਵਿਚ ਕੰਮ ਸ਼ੁਰੂ ਕੀਤਾ ਸੀ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ, ਕਨਸਾਸ ਸਿਟੀ ਫਾਇਰ ਵਿਭਾਗ ਦੇ 176 ਮੈਂਬਰਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ, ਜਦਕਿ ਸ਼ਨੀਵਾਰ ਤੱਕ, 73 ਅਜੇ ਵੀ ਸੰਕਰਮਿਤ ਸਨ। ਇਸ ਦੇ ਨਾਲ ਹੀ ਐਤਵਾਰ ਨੂੰ ਕਨਸਾਸ ਸਿਟੀ ਖੇਤਰ ਵਿਚ ਨਵੇਂ ਮਾਮਲਿਆਂ ਦੀ 7 ਦਿਨਾਂ ਦੀ ਔਸਤ 1,282 ਦਰਜ਼ ਕੀਤੀ ਗਈ, ਜੋ ਕਿ ਇਕ ਹਫ਼ਤਾ ਪਹਿਲਾਂ 1,078 ਸੀ।


Share