ਕਤਲ ਦੇ ਦੋਸ਼ ’ਚ 32 ਸਾਲ ਜੇਲ੍ਹ ’ਚ ਸਜ਼ਾ ਭੁਗਤਣ ਉਪਰੰਤ ਜੱਜ ਨੇ ਕੀਤਾ ਬਰੀ

139
ਅਦਾਲਤ ਵਿਚ ਜੋਆਕੁਇਨ ਸੀਰੀਆ ਬਰੀ ਹੋਣ ਤੋਂ ਬਾਅਦ ਵਕੀਲ ਪੇਜ ਕਾਨੇਬ ਤੇ ਵਕੀਲ ਐਲਨ ਈਗਰਜ ਨਾਲ।
Share

ਸੈਕਰਾਮੈਂਟੋ, 20 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਨ ਫਰਾਂਸਿਸਕੋ ਵਿਚ ਆਪਣੇ ਦੋਸਤ ਦੇ ਕਤਲ ਦੇ ਦੋਸ਼ ’ਚ 32 ਸਾਲ ਜੇਲ੍ਹ ਵਿਚ ਬਿਤਾਉਣ ਉਪਰੰਤ ਜੋਆਕੁਇਨ ਸੀਰੀਆ ਨਾਮੀ ਵਿਅਕਤੀ ਨੂੰ ਨਿਰਦੋਸ਼ ਕਰਾਰ ਦਿੰਦਿਆਂ ਅਦਾਲਤ ਨੇ ਬਰੀ ਕਰ ਦਿੱਤਾ। ਸਾਨ ਫਰਾਂਸਿਸਕੋ ਡਿਸਟਿ੍ਰਕਟ ਅਟਾਰਨੀ ਦੇ ਇਨੋਸੈਂਸ ਕਮਿਸ਼ਨ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਤੇ ਜਾਂਚ ਕਰਨ ਉਪਰੰਤ ਸੀਰੀਆ ਨੂੰ ਨਿਰਦੋਸ਼ ਪਾਇਆ ਗਿਆ। ਇਹ ਜਾਣਕਾਰੀ ਸਾਨ ਫਰਾਂਸਿਸਕੋ ਡਿਸਟਿ੍ਰਕਟ ਅਟਾਰਨੀ ਚੈਸਾ ਬੋਡਿਨ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਇਸ ਸਮੇਂ ਸੀਰੀਆ ਦੀ ਉਮਰ 61 ਸਾਲ ਹੈ। ਉਸ ਨੂੰ 1991 ’ਚ ਫਲਿਕਸ ਬਸਟੈਰੀਕਾ ਨਾਮੀ ਆਪਣੇ ਦੋਸਤ ਦੇ ਕਤਲ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਸੀਰੀਆ ਦੇ ਕਤਲ ਸਮੇ ਮੌਕੇ ’ਤੇ ਹਾਜ਼ਰ ਹੋਣ ਦੇ ਕੋਈ ਸਬੂਤ ਮੌਜੂਦ ਨਹੀਂ ਸਨ ਪਰੰਤੂ ਸਾਨ ਫਰਾਂਸਿਸਕੋ ਦੇ ਪੁਲਿਸ ਅਫਸਰਾਂ ਨੇ ਸੁਣੀਆਂ ਸੁਣਾਈਆਂ ਗੱਲਾਂ ’ਤੇ ਇਕ ਗੇਟਵੇਅ ਡਰਾਈਵਰ ਜਾਰਜ ਵਾਰੇਲਾ ਦੇ ਬਿਆਨ ਦੇ ਆਧਾਰ ’ਤੇ ਸੀਰੀਆ ਨੂੰ ਦੋਸ਼ੀ ਕਰਾਰ ਦਿੱਤਾ। ਡਿਸਟਿ੍ਰਕਟ ਅਟਾਰਨੀ ਅਨੁਸਾਰ ਵਾਰੇਲਾ ਨੇ ਪੁਲਿਸ ਦੇ ਭਾਰੀ ਦਬਾਅ ਹੇਠ ਸੀਰੀਆ ਦੀ ਕਾਤਲ ਵਜੋਂ ਪਛਾਣ ਕੀਤੀ ਸੀ।

Share