ਕਤਰ ਵੱਲੋਂ 14 ਦੇਸ਼ਾਂ ਦੇ ਯਾਤਰੀਆਂ ਲਈ ਐਂਟਰੀ ਰੱਦ

674
Share

ਕਤਰ, 9 ਮਾਰਚ (ਪੰਜਾਬ ਮੇਲ)- ਸਾਊਦੀ ਅਰਬ ਸਥਿਤ ਕਤਰ ‘ਚ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਵੱਡਾ ਐਲਾਨ ਕੀਤਾ ਹੈ। ਸਰਕਾਰ ਦੇ ਸੰਚਾਰ ਦਫਤਰ ਨੇ ਕਿਹਾ, ”ਅਸਥਾਈ ਟੂਰਿਸਟਾਂ ਅਤੇ ਵਰਕ ਪਰਮਿਟ ਵਾਲੇ ਵਸਨੀਕਾਂ ਸਮੇਤ ਬੰਗਲਾਦੇਸ਼, ਚੀਨ, ਮਿਸਰ, ਭਾਰਤ, ਈਰਾਨ, ਲੇਬਨਾਨ, ਨੇਪਾਲ, ਪਾਕਿਸਤਾਨ, ਫਿਲੀਪੀਨਜ਼, ਦੱਖਣੀ ਕੋਰੀਆ, ਸ਼੍ਰੀਲੰਕਾ, ਸੀਰੀਆ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲ ਹੋਣ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।” ਇਸ ਫੈਸਲੇ ਕਾਰਨ ਇਨ੍ਹਾਂ ਦੇਸ਼ਾਂ ਦੇ ਯਾਤਰੀ ਅਨਿਸ਼ਚਿਤ ਸਮੇਂ ਲਈ ਪ੍ਰਭਾਵਿਤ ਰਹਿਣਗੇ।
ਇਸ ਦੇ ਇਲਾਵਾ ਇਟਲੀ ਤੋਂ ਕਤਰ ਆਉਣ ਅਤੇ ਜਾਣ ਵਾਲੇ ਜਹਾਜ਼ਾਂ ‘ਤੇ ਕਤਰ ਏਅਰਵੇਜ਼ ਨੇ ਪਾਬੰਦੀ ਲਗਾ ਦਿੱਤੀ ਹੈ। ਅਸਲ ‘ਚ ਕਤਰ ਏਅਰਵੇਜ਼ ਨੇ ਇਹ ਪਾਬੰਦੀ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਲਗਾਈ ਹੈ। 29 ਫਰਵਰੀ ਨੂੰ ਦੋਹਾ ਤੋਂ ਕੋਚਿ ਜਾਣ ਵਾਲੇ ਜਹਾਜ਼ ਕਤਰ ਏਅਰਵੇਜ਼ ਫਲਾਈਟ ਕਿਊ.ਆਰ. 514 ਵਿਚ ਕੋਰੋਨਾਵਾਇਰਸ ਇਨਫੈਕਟਿਡ ਸ਼ੱਕੀ ਯਾਤਰੀ ਦਾ ਇਕ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਅਦ ਏਅਰਲਾਈਨਜ਼ ਨੇ ਇਹ ਫੈਸਲਾ ਲਿਆ। ਇੱਥੇ ਦੱਸ ਦਈਏ ਕਿ ਕਤਰ ਏਅਰਵੇਜ਼ ਭਾਰਤੀ ਸਿਹਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।


Share