ਔਰਤਾਂ ‘ਚ ਵਧਿਆ ਸ਼ਰਾਬ ਪੀਣ ਦਾ ਰੁਝਾਨ : ਸਿਹਤ ਮੰਤਰਾਲੇ ਵੱਲੋਂ ਕੀਤੇ ਸਰਵੇਖਣ ‘ਚ ਸਾਹਮਣੇ ਆਏ ਅੰਕੜੇ

654
Share

-ਸ਼ਰਾਬ ਤੋਂ ਇਲਾਵਾ ਤੰਬਾਕੂ ਲੈਣ ਦਾ ਵੀ ਵਧ ਰਿਹੈ ਰੁਝਾਨ
ਨਵੀਂ ਦਿੱਲੀ, 29 ਅਕਤੂਬਰ (ਪੰਜਾਬ ਮੇਲ)-ਪੰਜਾਬੀ ਦਾ ਇਕ ਪੁਰਾਣਾ ਲੋਕ ਗੀਤ ‘ਇਕ ਮੇਰੀ ਅੱਖ ਕਾਸ਼ਨੀ’ ‘ਚ ਭਾਵੇਂ ਮੁਟਿਆਰ ਆਪਣੀਆਂ ਅੱਖਾਂ ਦੀ ਲਾਲੀ ਨੂੰ ਜ਼ਿਆਦਾਤਰ ਆਪਣੇ ਸੁਹੱਪਣ ਨਾਲ ਹੀ ਜੋੜ ਕੇ ਪੇਸ਼ ਕਰਦੀ ਹੈ ਪਰ ਬਦਲਦੇ ਜ਼ਮਾਨੇ ਦੀ ਬਦਲਦੀ ਨੁਹਾਰ ਨਾਲ ਕਾਸ਼ਨੀ ਅੱਖ ਹੋਣ ਦੇ ਹੋਰ ਵੀ ਕਾਰਨ ਜੁੜ ਗਏ ਹਨ। ਸਿਹਤ ਮੰਤਰਾਲੇ ਵੱਲੋਂ ਹਾਲ ਹੀ ‘ਚ ਜਾਰੀ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਦੀਆਂ 16 ਫ਼ੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। ਭਾਵੇਂ ਕਿ ਅੰਕੜੇ ਇਹ ਦਰਸਾ ਰਹੇ ਹਨ ਪਰ ਹਕੀਕਤ ਵਿਚ ਪਰਦੇ ਪਿੱਛੇ ਲੁਕਵਾ ਸੱਚ ਪਰਦੇ ਦੇ ਓਹਲੇ ਹੀ ਹੈ, ਜਿਸ ਨੂੰ ਵਾਚਿਆਂ ਪਤਾ ਲੱਗੇਗਾ ਪਰ ਜੋ ਅੰਕੜੇ ਸਿਹਤ ਮੰਤਰਾਲਾ ਦੇ ਰਿਹਾ ਹੈ ਉਹ ਕੁਝ ਇਕ ਸਰਵੇ ਦੇ ਆਧਾਰ ‘ਤੇ ਹੈ। ਅੰਕੜਿਆਂ ਲਈ ਮੰਤਰਾਲੇ ਵੱਲੋਂ 15 ਤੋਂ 49 ਸਾਲ ਦੀਆਂ ਔਰਤਾਂ ਨੂੰ ਇਸ ਸਰਵੇਖਣ ‘ਚ ਸ਼ਾਮਲ ਕੀਤਾ ਗਿਆ। ਪੰਜਾਬ ‘ਚ ਸ਼ਰਾਬ ਪੀਣ ਦੀ ਆਦਤ ਵਾਲੀਆਂ ਔਰਤਾਂ ਦਾ ਫ਼ੀਸਦੀ (16) ਭਾਵੇਂ ਰਾਸ਼ਟਰੀ ਔਸਤ (12) ਫ਼ੀਸਦੀ ਤੋਂ ਕੁਝ ਜ਼ਿਆਦਾ ਹੈ ਪਰ ਦੇਸ਼ ਦੇ ਹੋਰਨਾਂ ਇਲਾਕਿਆਂ ‘ਚ ਝਾਤ ਮਾਰੀਏ ਤਾਂ ਸ਼ਾਇਦ ਇਹ ਗਿਣਤੀ ਜ਼ਿਆਦਾ ਨਾ ਲੱਗੇ। ਸਰਵੇਖਣ ਮੁਤਾਬਕ ਆਸਾਮ ਦੀਆਂ ਔਰਤਾਂ ਦੇਸ਼ ‘ਚ ਬਾਕੀ ਸੂਬਿਆਂ ‘ਚੋਂ ਸਭ ਤੋਂ ਵੱਧ ਸ਼ਰਾਬ ਪੀਂਦੀਆਂ ਹਨ। ਆਸਾਮ ਦੀਆਂ 15 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ‘ਚੋਂ 263 ਫ਼ੀਸਦੀ ਜਦਕਿ ਜੰਮੂ-ਕਸ਼ਮੀਰ ਦੀਆਂ 23 ਫ਼ੀਸਦੀ ਔਰਤਾਂ ਸ਼ਰਾਬ ਦੀ ਆਦਤ ਦੀਆਂ ਸ਼ਿਕਾਰ ਹਨ। ਇਸ ਤੋਂ ਇਲਾਵਾ ਮੇਘਾਲਿਆ ਦੀਆਂ 87 ਫ਼ੀਸਦੀ, ਬਿਹਾਰ ਦੀਆਂ 69 ਫ਼ੀਸਦੀ, ਤੇਲੰਗਾਨਾ ਦੀਆਂ 61 ਫ਼ੀਸਦੀ, ਗੁਜਰਾਤ ਦੀਆਂ 5 ਫ਼ੀਸਦੀ ਅਤੇ ਪੱਛਮੀ ਬੰਗਾਲ ਦੀਆਂ 49 ਫ਼ੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। ਇਥੋਂ ਤੱਕ ਕਿ ਗੁਆਂਢੀ ਰਾਜ ਹਰਿਆਣਾ ਦੀਆਂ ਔਰਤਾਂ ਵੀ ਪੰਜਾਬੀ ਔਰਤਾਂ ਤੋਂ ਕਿਤੇ ਅੱਗੇ ਹਨ, ਜਿੱਥੋਂ ਦੀਆਂ 42 ਫ਼ੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। 36 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਲੇ ਇਸ ਮੁਲਕ ‘ਚ ਸਿਰਫ਼ ਚੰਡੀਗੜ੍ਹ ਅਤੇ ਲਕਸ਼ਦੀਪ ਅਜਿਹੇ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ, ਜਿੱਥੇ 0 ਫ਼ੀਸਦੀ ਭਾਵ ਕੋਈ ਵੀ ਔਰਤ ਸ਼ਰਾਬ ਨਹੀਂ ਪੀਂਦੀ।
ਔਰਤਾਂ ‘ਚ ਸ਼ਰਾਬ ਤੋਂ ਇਲਾਵਾ ਤੰਬਾਕੂ ਲੈਣ ਦਾ ਰੁਝਾਨ ਵੀ ਵਧ ਰਿਹਾ ਹੈ। ਪੱਛਮੀ ਬੰਗਾਲ ਦੀਆਂ 592 ਫ਼ੀਸਦੀ, ਤੇਲੰਗਾਨਾ ਦੀਆਂ 488 ਫ਼ੀਸਦੀ, ਮਿਜ਼ੋਰਮ ਦੀਆਂ 422 ਫ਼ੀਸਦੀ, ਉੱਤਰ ਪ੍ਰਦੇਸ਼ ਦੀਆਂ 323 ਫ਼ੀਸਦੀ ਅਤੇ ਅਰੁਣਾਚਲ ਪ੍ਰਦੇਸ਼ ਦੀਆਂ 275 ਔਰਤਾਂ ਤੰਬਾਕੂ ਲੈਂਦੀਆਂ ਹਨ। ਰਾਸ਼ਟਰੀ ਪੱਧਰ ‘ਤੇ 68 ਫ਼ੀਸਦੀ ਔਰਤਾਂ ਤੰਬਾਕੂ ਦੀ ਆਦਤ ਦਾ ਸ਼ਿਕਾਰ ਹਨ। ਪੰਜਾਬ ਦੀਆਂ ਔਰਤਾਂ ਤੰਬਾਕੂ ਦੇ ਮਾਮਲੇ ‘ਚ ਰਾਸ਼ਟਰੀ ਔਸਤ ਤੋਂ ਵੀ ਕਿਤੇ ਘੱਟ ਸਿਰਫ਼ 08 ਫ਼ੀਸਦੀ ਔਰਤਾਂ ਇਸ ਆਦਤ ਦੀਆਂ ਸ਼ਿਕਾਰ ਹਨ।
ਕਈ ਸੂਬਿਆਂ ‘ਚ ਅੱਧੇ ਤੋਂ ਵੱਧ ਮਰਦ ਨੇ ਸ਼ਰਾਬੀ
ਔਰਤਾਂ ਤੋਂ ਹਟ ਕੇ ਜੇਕਰ ਸ਼ਰਾਬੀ ਮਰਦਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਕੁੱਲ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ‘ਚੋਂ ਤਕਰੀਬਨ 1 ਤਿਹਾਈ ਇਲਾਕਿਆਂ ਦੇ ਅੱਧੇ ਮਰਦ ਭਾਵ 50 ਫ਼ੀਸਦੀ ਦੇ ਆਸ-ਪਾਸ ਸ਼ਰਾਬੀਆਂ ਦੀ ਗਿਣਤੀ ‘ਚ ਸ਼ਾਮਿਲ ਹਨ। ਭਾਵੇਂ ਪੰਜਾਬ ਦੇ 374 ਫ਼ੀਸਦੀ ਮਰਦ ਸ਼ਰਾਬ ਪੀਂਦੇ ਹਨ। ਪੰਜਾਬ ਦਾ ਸ਼ੁਮਾਰ ਇਸ 1 ਤਿਹਾਈ ਗਿਣਤੀ ‘ਚ ਨਹੀਂ ਹੈ। ਸਰਵੇਖਣ ਮੁਤਾਬਕ 15 ਤੋਂ 54 ਸਾਲ ਦੀ ਉਮਰ ਵਾਲੇ ਸ਼ਰਾਬ ਪੀਣ ਵਾਲੇ ਮਰਦਾਂ ਦੀ ਰਾਸ਼ਟਰੀ ਔਸਤ 295 ਫ਼ੀਸਦੀ ਹੈ। ਆਸਾਮ ‘ਚ ਇਸ ਉਮਰ ਵਰਗ ਦੇ 594 ਫ਼ੀਸਦੀ ਮਰਦ ਸ਼ਰਾਬ ਪੀਂਦੇ ਹਨ। ਮਿਜ਼ੋਰਮ ਦੇ 564 ਫ਼ੀਸਦੀ, ਮੇਘਾਲਿਆ ਦੇ 546 ਫ਼ੀਸਦੀ, ਗੁਜਰਾਤ ਦੇ 534 ਫ਼ੀਸਦੀ, ਤੇਲੰਗਾਨਾ ਦੇ 528 ਫ਼ੀਸਦੀ, ਉੱਤਰਾਖੰਡ ਦੇ 505 ਫ਼ੀਸਦੀ ਪੱਛਮੀ ਬੰਗਾਲ ਦੇ 492 ਫ਼ੀਸਦੀ, ਮਣੀਪੁਰ ਦੇ 472 ਫ਼ੀਸਦੀ, ਉੱਤਰ ਪ੍ਰਦੇਸ਼ ਦੇ 449 ਫ਼ੀਸਦੀ ਅਤੇ ਹਰਿਆਣਾ ਦੇ 443 ਫ਼ੀਸਦੀ, ਪੁਡੂਚੇਰੀ ਅਤੇ ਕੇਰਲ ਦੇ 412 ਫ਼ੀਸਦੀ ਮਰਦ ਸ਼ਰਾਬੀ ਹਨ। ਸ਼ਰਾਬ ਦੀ ਸਭ ਤੋਂ ਘੱਟ ਵਰਤੋਂ ਲਕਸ਼ਦੀਪ ‘ਚ ਹੁੰਦੀ ਹੈ, ਜਿੱਥੇ 49 ਫ਼ੀਸਦੀ ਮਰਦ ਹੀ ਸ਼ਰਾਬ ਪੀਂਦੇ ਹਨ। ਦੂਜੇ ਪਾਸੇ ਮਰਦਾਂ ‘ਚ ਤੰਬਾਕੂ ਲੈਣ ਦੀ ਰਾਸ਼ਟਰੀ ਔਸਤ ਆਪਣੇ-ਆਪ ‘ਚ ਹੀ 445 ਫ਼ੀਸਦੀ ਹੈ। ਸੂਬਾਈ ਪੱਧਰ ‘ਤੇ ਪੱਛਮੀ ਬੰਗਾਲ ਦੇ 804 ਫ਼ੀਸਦੀ ਮਰਦ ਤੰਬਾਕੂ ਲੈਂਦੇ ਹਨ ਜਦਕਿ ਉੱਤਰ ਪ੍ਰਦੇਸ਼ 722 ਫ਼ੀਸਦੀ ਨਾਲ ਦੂਜੇ ਨੰਬਰ ਅਤੇ ਤੇਲੰਗਾਨਾ 706 ਫ਼ੀਸਦੀ ਨਾਲ ਤੀਜੇ ਨੰਬਰ ‘ਤੇ ਹੈ। ਪੰਜਾਬ ‘ਚ ਤੰਬਾਕੂ ਦੀ ਵਰਤੋਂ ਰਾਸ਼ਟਰੀ ਪੱਧਰ ਤੋਂ ਵੀ ਕਿਤੇ ਘੱਟ 257 ਫ਼ੀਸਦੀ ਹੈ ਜਦਕਿ ਪੁਡੂਚੇਰੀ 144 ਫ਼ੀਸਦੀ ਨਾਲ ਸਭ ਤੋਂ ਹੇਠਾਂ ਹੈ।


Share