ਔਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਇਨਸਾਨਾਂ ‘ਤੇ ਕੀਤੇ ਪਹਿਲੇ ਟੈਸਟ ‘ਚ ਸਫਲ

433
Share

ਲੰਡਨ, 16 ਜੁਲਾਈ (ਪੰਜਾਬ ਮੇਲ)- ਅਮਰੀਕੀ ਕੰਪਨੀ ਮੌਡਰਨਾ ਦੇ ਬਾਅਦ ਹੁਣ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਨਤੀਜੇ ਵੀ ਸਫਲ ਆਏ ਹਨ। ਆਕਸਫੋਰਡ ਦੀ ਦਵਾਈ ‘ਚ ਵੀ ਵਲੰਟੀਅਰਾਂ ‘ਚ ਵਾਇਰਸ ਦੇ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਵਿਕਸਤ ਹੁੰਦੀ ਪਾਈ ਗਈ ਹੈ। ਆਕਸਫੋਰਡ ਦੇ ਵਿਗਿਆਨੀਆਂ ਨੂੰ ਨਾ ਸਿਰਫ ਵੈਕਸੀਨ ਏ.ਜ਼ੈੱਡ.ਡੀ. 1222 ਦੇ ਪੂਰੀ ਤਰ੍ਹਾਂ ਸਫਲ ਹੋਣ ਦਾ ਭਰੋਸਾ ਹੈ, ਬਲਕਿ ਉਨ੍ਹਾਂ ਨੂੰ 80 ਫ਼ੀਸਦੀ ਤੱਕ ਭਰੋਸਾ ਹੈ ਕਿ ਸਤੰਬਰ ਤੱਕ ਵੈਕਸੀਨ ਉਪਲੱਬਧ ਹੋ ਜਾਵੇਗੀ। ਆਕਸਫੋਰਡ ਦੀ ਵੈਕਸੀਨ ਦਾ ਉਤਪਾਦਨ ਅਸਟਰਾਜ਼ੈਨੇਕਾ ਕੰਪਨੀ ਕਰੇਗੀ। ਇਸ ਸਬੰਧੀ ਅਧਿਕਾਰਕ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ ਤੇ ਇਸ ਦੇ 16 ਜੁਲਾਈ ਨੂੰ ਮੈਗਜ਼ੀਨ ‘ਦਿ ਲੈਂਸੇਟ’ ‘ਚ ਛਪਣ ਦੀ ਉਮੀਦ ਹੈ। ਇਸ ਦਾ ਟਰਾਇਲ 15 ਵਲੰਟੀਅਰਾਂ ‘ਤੇ ਕੀਤਾ ਗਿਆ ਸੀ ਤੇ ਆਉਣ ਵਾਲੇ ਹਫਤਿਆਂ ‘ਚ ਤਕਰੀਬਨ 200-300 ਹੋਰ ਵਲੰਟੀਅਰਾਂ ‘ਤੇ ਇਸ ਦਾ ਟਰਾਇਲ ਕੀਤਾ ਜਾਵੇਗਾ। ਦਾਅਵਾ ਕੀਤਾ ਗਿਆ ਹੈ ਕਿ ਆਕਸਫੋਰਡ ਦੇ ਟਰਾਇਲ ‘ਚ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਸੀ, ਉਨ੍ਹਾਂ ‘ਚ ਐਂਟੀਬਾਡੀ ਅਤੇ ਵਾਈਟ ਬਲੱਡ ਸੈੱਲ ਵਿਕਸਤ ਪਾਏ ਗਏ ਹਨ, ਜਿਸ ਦੀ ਮਦਦ ਨਾਲ ਵਾ ਇਰਸ ਤੋਂ ਇਨਫੈਕਸ਼ਨ ਹੋਣ ‘ਤੇ ਉਨ੍ਹਾਂ ਦੇ ਸਰੀਰ ਪ੍ਰਤੀਰੋਧਕ ਸਮਰੱਥਾ ਦੇ ਨਾਲ ਤਿਆਰ ਹੋ ਸਕਦੇ ਹਨ।


Share