ਔਕਲੈਂਡ ਦੇ ‘ਹਾਰਬਰ ਬ੍ਰਿਜ’ ਉਤੇ 127 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨੇ ਡਿਲਿਵਰੀ ਟਰੱਕ ਪਲਟਾਏ

537
ਨਿਊਜ਼ੀਲੈਂਡ 'ਚ ਹਵਾ ਨਾਲ ਪਲਟਿਆ ਟਰੱਕ। 
Share

ਸ਼ਕਤੀ ਹਵਾ ਦੀ : ਪਲਟਾਈਆਂ ਗੱਡੀਆਂ
-3-4 ਲੇਨਜ਼ ਹਫਤੇ ਤੱਕ ਰੁਕੀਆਂ-ਢਾਂਚੇ ਦੀ ਹੋਵੇਗੀ ਜਾਂਚ
ਔਕਲੈਂਡ, 19 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕੁਦਰਤ ਦੀ ਸ਼ਕਤੀ ਦੇ ਝਲਕਾਰੇ ਕਈ ਵਾਰ ਵੇਖਣ ਨੂੰ ਮਿਲਦੇ ਹਨ। ਬੀਤੇ ਕੱਲ੍ਹ 11 ਕੁ ਵਜੇ ਔਕਲੈਂਡ ਦੇ 61 ਸਾਲਾ ਪੁਰਾਣੇ ਹਾਰਬਰ ਬ੍ਰਿਜ (30 ਮਈ 1959) ਦਾ ਢਾਂਚਾ ਉਸ ਸਮੇਂ ਹਿੱਲ ਗਿਆ ਜਦੋਂ 127 ਕਿਲੋਮੀਟਰ ਦੀ ਤੇਜ ਰਫਤਾਰ ਦੇ ਨਾਲ ਚੱਲੀ ਹਵਾ ਨੇ ਇਸ ਉਤੋਂ ਲੰਘ ਰਹੇ ਦੋ ਡਿਲਿਵਰੀ ਟਰੱਕਾਂ ਨੂੰ ਪਲਟਾ ਦਿੱਤਾ। 8 ਲੇਨਾਂ ਵਾਲੇ ਇਸ ਹਾਰਬਰ ਬ੍ਰਿਜ ਦੀ ਲੰਬਾਈ 1020 ਮੀਟਰ ਹੈ ਅਤੇ ਸੈਂਟਰ ਵਾਲੀਆਂ 3-4 ਲੇਨਜ਼ ਇਸ ਵੇਲੇ ਟਰੱਕਾਂ ਦੇ ਪਲਟਨ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ। ਮਾਹਿਰ ਇਸ ਪੁੱਲ ਦੇ ਢਾਂਚੇ ਦੀ  ਬਾਰੀਕੀ ਨਾਲ ਜਾਂਚ-ਪੜ੍ਹਤਾਲ ਕਰ ਰਹੇ ਹਨ। ਇਹ ਟਰੱਕ ਚਲਾ ਰਹੇ ਡਰਾਈਵਰ ਸੁਰੱਖਿਅਤ ਹਨ ਪਰ ਘਟਨਾ ਤੋਂ ਕਾਫੀ ਪ੍ਰਭਾਵਿਤ ਹਨ। ਇਕ ਟਰੱਕ ਦੇ ਵਿਚ ਤਿੰਨ ਸਵਾਰ ਸਨ।


Share