ਔਕਲੈਂਡ ਦੇ ਇਕ ਸ਼ਹਿਰ ਵਿਚ ਕਿਸ ’ਤੇ ਹੋਇਆ ਹਮਲਾ?

442
Share

ਨਿਊਜ਼ੀਲੈਂਡ ’ਚ ਬੀਤੀ ਰਾਤ ਇਕ ਹਮਲੇ ’ਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਵਿਅਕਤੀ ਬਾਰੇ ਚਰਚਾਵਾਂ ਗਰਮ
-ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਾਂ ਦੀ ਭਰਮਾਰ

ਆਕਲੈਂਡ, 24 ਦਸੰਬਰ, (ਹਰਜਿੰਦਰ ਸਿੰਘ ਬਸਿਆਲਾ/(ਪੰਜਾਬ ਮੇਲ)-ਬੀਤੀ ਰਾਤ ਦੱਖਣੀ ਔਕਲੈਂਡ ਦੇ ਇਕ ਕਸਬੇ ਵਾਟਲ ਡਾਊਨਜ਼ ਵਿਖੇ ਗਲਿਨਰੌਸ ਡ੍ਰਾਈਵ ਉਤੇ ਇਕ ਵਿਅਕਤੀ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਇਹ ਘਟਨਾ ਰਾਤ 10.20 ਮਿੰਟ ਦੀ ਹੈ। ਜ਼ਖਮੀ ਵਿਅਕਤੀ ਨੂੰ ਮਿਡਲ ਮੋਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸ਼ੋਸਲ ਮੀਡੀਆ ਉਤੇ ਇਹ ਖਬਰਾਂ ਨਸ਼ਰ ਹੋ ਰਹੀਆਂ ਹਨ ਕਿ ਇਹ ਪੰਜਾਬੀ ਵਿਅਕਤੀ ਹੈ। ਸ਼ੋਸ਼ਲ ਮੀਡੀਆ ਉੇਤ ਉਸਦੀਆਂ ਵਿਵਾਦਿਤ ਟਿਪਣੀਆਂ ਨੂੰ ਲੈ ਕੇ ਪੂਰੇ ਵਿਸ਼ਵ ਵਿਚ ਚਰਚਾ ਰਹਿੰਦੀ ਸੀ। ਨਿਊਜ਼ੀਲੈਂਡ ਦੇ ਵਿਚ ਪੁਲਿਸ ਜ਼ਖਮੀ ਵਿਅਕਤੀ ਦਾ ਨਾਂਅ ਐਨੀ ਜਲਦੀ ਨਸ਼ਰ ਨਹÄ ਕਰਦੀ ਕਿਉਂਕਿ ਇਸ ਵਾਸਤੇ ਪਰਿਵਾਰ ਦੇ ਨਾਲ ਵਿਚਾਰ ਕਰਨੀ ਹੁੰਦੀ ਹੈ ਅਤੇ ਉਸਦਾ ਕੀ ਅਸਰ ਹੋ ਸਕਦਾ ਹੈ ਵੇਖਿਆ ਜਾਂਦਾ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਹਮਲਵਾਰ ਵਿਅਕਤੀ ਇਕ ਤੋਂ ਵੱਧ ਸਨ। ਜ਼ਖਮੀ ਨੂੰ ਬਹੁਤ ਜਿਆਦਾ ਸੱਟਾਂ ਲੱਗੀਆਂ ਹਨ ਅਤੇ ਆਪ੍ਰੇਸ਼ਨ ਕੀਤੇ ਗਏ ਹਨ। ਪੁਲਿਸ ਹਮਲੇ ਦਾ ਉਦੇਸ਼ ਅਤੇ ਹਮਲਾਵਰਾਂ ਨੂੰ ਲੱਭਣ ਵਿਚ ਲੱਗੀ ਹੈ।
ਘਟਨਾ ਵਾਲੀ ਥਾਂ ਉਤੇ ਲਾਲ ਰੰਗ ਦੀ ਗੱਡੀ ਨੂੰ ਪੁਲਿਸ ਨੇ ਹਾਲ ਦੀ ਘੜੀ ਜਾਂਚ ਪੜ੍ਹਤਾਲ ਲਈ ਸੁਰੱਖਿਅਤ ਕਰ ਲਿਆ ਹੈ।  ਸਥਾਨਕ ਇੰਗਲਿਸ਼ ਅਖਬਾਰਾਂ ਨੇ ਇਹ ਖਬਰ ਨਸ਼ਰ ਕਰ ਦਿੱਤੀ ਹੋਈ ਹੈ।

News Pic:

NZ P93  24 4ec-1

ਨਿਊਜ਼ੀਲੈਂਡ ਪੁਲਿਸ ਘਟਨਾ ਵਾਲੀ ਜਗ੍ਹਾ ਉਤੇ।


Share