ਔਕਲੈਂਡ ਖੇਤਰ ਤੋਂ ਬਾਹਰਵਾਰ ਕਰੋਨਾ ਤਾਲਾਬੰਦੀ ਪੱਧਰ 2 ਉਤੇ ਆਵੇਗਾ

3445
Share

ਔਕਲੈਂਡ ਖੇਤਰ ਤੋਂ ਬਾਹਰਵਾਰ ਕਰੋਨਾ ਤਾਲਾਬੰਦੀ ਪੱਧਰ ਪੱਧਰ 2 ਉਤੇ ਆਵੇਗਾ
ਔਕਲੈਂਡ, 7 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਨੇ ਫੈਸਲਾ ਕੀਤਾ ਹੈ ਕਿ ਔਕਲੈਂਡ ਦੇ ਬਾਹਰਵਾਰ ਜਿੱਥੇ ਇਸ ਵੇਲੇ ਕਰੋਨਾ ਤਾਲਾਬੰਦੀ ਪੱਧਰ-3 ਚੱਲ ਰਿਹਾ ਸੀ,  ਕੱਲ੍ਹਾ ਰਾਤ 12 ਵਜੇ ਤੋਂ ਉਥੇ ਹੁਣ ਕਰੋਨਾ ਤਾਲਾਬੰਦੀ 2  ਕਰ ਦਿੱਤਾ ਜਾਵੇਗਾ ਅਤੇ ਇਹ 14 ਸਤੰਬਰ ਤੱਕ ਜਾਰੀ ਰਹੇਗਾ। ਔਕਲੈਂਡ ਖੇਤਰ 14 ਸਤੰਬਰ ਤੱਕ ਅਜੇ ਕਰੋਨਾ ਤਾਲਾਬੰਦੀ ਪੱਧਰ 4 ਉਤੇ ਰਹੇਗਾ। ਤਾਲਾਬੰਦੀ ਪੱਧਰ 2 ਵਾਲੇ ਖੇਤਰ ਵਿਚ ਵੀਰਵਾਰ ਸਵੇਰ ਤੋਂ ਸਕੂਲ ਖੁੱਲ੍ਹ ਜਾਣਗੇ। ਅਗਲੇ ਸੋਮਵਾਰ ਇਸ ਤਾਲਾਬੰਦੀ ਦੇ ਪੱਧਰ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ ਜਿਸ ਦੇ ਵਿਚ ਔਕਲੈਂਡ ਸਬੰਧੀ ਵੀ ਵਿਚਾਰ ਹੋਵੇਗੀ। ਤਾਲਾਬੰਦੀ ਪੱਧਰ ਵਿਸ਼ੇਸ਼ ਤੌਰ ’ਤੇ ਡੈਲਟਾ ਤਾਲਾਬੰਦੀ ਦੌਰਾਨ ਕੁਝ ਸ਼ਰਤਾਂ ਦੇ ਵਿਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ ਜਿਆਦਾ ਤੋਂ ਜਿਆਦਾ 100 ਬੰਦੇ ਬਾਹਰੀ ਖੇਤਰ ਦੇ ਵਿਚ ਇਕੱਠ ਕਰ ਸਕਦੇ ਹਨ (ਆਊਟ ਡੋਰ ਸਮਾਗਮ) ਅਤੇ ਲਾਇਬ੍ਰੇਰੀਆਂ, ਜ਼ਿੱਮਾ ਅਤੇ ਸੁਪਰ ਮਾਰਕੀਟਾਂ ਦੇ ਵਿਚ 2 ਮੀਟਰ ਦਾ ਫਾਸਲਾ ਰੱਖਣਾ ਹੋਏਗਾ। ਇਨਡੋਰ ਸਮਾਗਮ ਦੇ ਲਈ 50 ਲੋਕਾਂ ਦਾ ਇਕੱਠ ਰਹੇਗਾ। ਜਨਤਕ ਥਾਵਾਂ ਉਤੇ ਫੇਸ ਮਾਸਕ ਪਹਿਨਣਾ ਹੋਏਗਾ। ਰੈਸਟੋਰੈਂਟਾਂ ਅਤੇ ਬਾਰਾਂ ਦੇ ਵਿਚ ਸਟਾਫ ਮਾਸਕ ਪਹਿਨੇਗਾ ਜਦ ਕਿ ਗਾਹਕਾਂ ਨੂੰ ਛੋਟ ਹੋਏਗੀ। ਸਕੂਲਾਂ ਦੇ ਵਿਚ ਮਾਸਕ ਪਹਿਨਣ ਦੀ ਛੋਟ ਹੈ। 12 ਸਾਲ ਤੋਂ ਉਪਰ ਬੱਚੇ ਮਾਸਕ ਪਹਿਨਣ ਤਾਂ ਚੰਗਾ ਹੈ। ਕੋਵਿਡ ਟ੍ਰੇਸਰ ਸਕੈਨ ਕਰਨਾ ਜਰੂਰੀ ਹੋਵੇਗਾ ਜਾਂ ਇਸ ਬਾਰੇ ਲਿਖਤੀ ਜਾਣਕਾਰੀ ਜਨਤਕ ਸਥਾਨਾਂ ਉਤੇ ਭਰਨੀ ਹੋਵੇਗੀ।
ਕਰੋਨਾ ਅੱਪਡੇਟ-20ਵਾਂ ਦਿਨ:
ਨਿਊਜ਼ੀਲੈਂਡ ’ਚ 20 ਹੋਰ ਕਰੋਨਾ (ਡੈਲਟਾ) ਕੇਸ ਆਏ-
ਨਿਊਜ਼ੀਲੈਂਡ ’ਚ ਕੋਵਿਡ-19 ਦੇ ਕਮਿਊਨਿਟੀ ਨਾਲ ਸੰਬੰਧਿਤ ਪਿਛਲੇ 24 ਘੰਟਿਆਂ ਦੌਰਾਨ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸਾਂ ਦੀ ਗਿਣਤੀ ਹੁਣ 821 ਹੋ ਗਈ ਹੈ। ਕੁਝ ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਇਸ ਵੇਲੇ ਕੁਲ 729 ਐਕਟਵਿ ਕੇਸ ਹਨ ਜਿਨ੍ਹਾਂ ਵਿਚੋਂ 704 ਕਮਿਊਨਿਟੀ ਕੇਸ ਅਤੇ 25 ਕੇਸ ਸਰਹੱਦ ਪਾਰ ਦੇ ਹਨ। ਨਵੇਂ ਆਏ ਸਾਰੇ ਨਵੇਂ ਕੇਸ ਔਕਲੈਂਡ ਦੇ ਨਾਲ ਸਬੰਧਿਤ ਹਨ। 40 ਕੇਸ ਹਸਪਤਾਲ ਦਾਖਲ ਹਨ ਜਿਨ੍ਹਾਂ ਵਿਚੋਂ 6 ਆਈ. ਸੀ. ਯੂ. ਦੇ ਵਿਚ ਹਨ। 18 ਮਿਡਲਮੋਰ ਹਸਪਤਾਲ, 14 ਔਕਲੈਂਡ ਸਿਟੀ ਅਤੇ 8 ਮਰੀਜ਼ ਨਾਰਥਸ਼ੋਰ ਹਸਪਤਾਲ ਵਿਚ ਦਾਖਲ ਹਨ। 3 ਕੇਸ ਮੈਨੇਜਡ ਆਈਸੋਲੇਸ਼ਨ ਦੇ ਵਿਚ ਨਿਕਲੇ ਹਨ ਅਤੇ ਇਕ ਪੁਰਾਣਾ ਕੇਸ ਹੈ। ਬੀਤੇ ਕੱਲ੍ਹ 38710 ਦਾ ਟੀਕਾਕਰਣ ਕੀਤਾ ਗਿਆ ਜਿਨ੍ਹਾਂ ਵਿਚ 26 738 ਲੋਕਾਂ ਨੂੰ ਦੂਜਾ ਟੀਕਾ ਲੱਗ ਗਿਆ ਅਤੇ 11972 ਨੇ ਪਹਿਲਾ ਟੀਕਾ ਲਗਵਾਇਆ। ਹੁਣ ਤੱਕ 39 ਲੱਖ ਲੋਕ ਟੀਕਾਕਰਣ ਗੇੜ ਵਿਚ ਆ ਚੁੱਕੇ ਹਨ।

Share