ਓਹੀਓ ਵਿੱਚ ਸੈਲਫੀ ਲੈਣ ਲਈ ਪੁਲ ਦੇ ਸਿਖਰ ‘ਤੇ ਚੜੀ ਮਹਿਲਾ, ਅਧਿਕਾਰੀਆਂ ਦੁਆਰਾ ਗਈ ਉਤਾਰੀ

463
Share

ਫਰਿਜ਼ਨੋ (ਕੈਲੀਫੋਰਨੀਆ), 21 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਓਹੀਓ ਵਿੱਚ ਇੱਕ ਮਹਿਲਾ ਦੇ ਸੈਲਫੀ ਲੈਣ ਦੇ ਸ਼ੌਕ ਨੇ ਉਸਦੀ ਜਾਨ ਨੂੰ ਉਸ ਵੇਲੇ ਖਤਰੇ ਵਿੱਚ ਪਾ ਦਿੱਤਾ, ਜਦੋਂ ਉਹ ਸੈਲਫੀ ਲੈਣ ਲਈ ਇੱਕ ਪੁਲ ਦੇ ਸਿਖਰ ‘ਤੇ ਚੜ ਗਈ। ਇਸ ਮਹਿਲਾ ਨੂੰ ਬਚਾਉਣ ਲਈ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਜੱਦੋ ਜਹਿਦ ਕਰਨੀ ਪਈ। ਇਸ ਸੰਬੰਧ ਵਿੱਚ ਸੂਬੇ ਦੀ ਟੋਲੇਡੋ ਕਾਉਂਟੀ ਦੇ ਫਾਇਰ ਅਤੇ ਰਿਸਕਿਊ ਵਿਭਾਗ ਅਨੁਸਾਰ ਇੱਕ 23 ਸਾਲਾ ਮਹਿਲਾ ਇੰਸਟਾਗ੍ਰਾਮ ‘ਤੇ ਫੋਟੋ ਪੋਸਟ ਕਰਨ ਲਈ ਸੈਲਫੀ ਲੈਣ ਵਾਸਤੇ ਵੀਰਵਾਰ ਰਾਤ ਟੋਲੇਡੋ ਦੇ ਉੱਚ ਪੱਧਰੀ ਬ੍ਰਿਜ ਦੇ ਉੱਪਰ ਚੜ ਗਈ। ਇਹ ਔਰਤ, ਜਿਸਦੀ ਜਨਤਕ ਤੌਰ ‘ਤੇ ਪਛਾਣ ਨਹੀਂ ਹੋ ਸਕੀ, ਇਸ ਉਪਰੰਤ ਪੁਲ  ਦੀ ਉਚਾਈ ‘ਤੇ ਫਸ ਗਈ ਅਤੇ ਨੀਚੇ ਉਤਰਨ ਲਈ ਮੱਦਦ ਮੰਗੀ। ਇਸ ਸੰਬੰਧੀ ਅੱਗ ਬੁਝਾਊ ਅਮਲਾ ਅਤੇ ਟੋਲੇਡੋ ਪੁਲਿਸ ਨੇ ਰਾਤ 11 ਵਜੇ ਦੇ ਕਰੀਬ ਕਾਰਵਾਈ ਕੀਤੀ। ਅਧਿਕਾਰੀਆਂ ਦੁਆਰਾ ਮਹਿਲਾ ਤੱਕ ਪਹੁੰਚਣ ਵੇਲੇ 25 ਮੀਲ ਪ੍ਰਤੀ ਘੰਟਾ ਦੀ ਹਵਾ ਦਾ ਸਾਹਮਣਾ ਕੀਤਾ । ਓਹੀਓ ਟਰਾਂਸਪੋਰਟੇਸ਼ਨ ਵਿਭਾਗ ਦੇ ਅਨੁਸਾਰ ਇਸ ਬ੍ਰਿਜ ਉੱਤੇ ਟਾਵਰ ਦੀ ਉਚਾਈ ਲੱਗਭਗ 215 ਫੁੱਟ ਸੀ।ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੂੰ ਉਚਾਈ ਤੋਂ ਉਤਾਰਨ ਲਈ ਕਾਫੀ ਮਿਹਨਤ ਕੀਤੀ। ਉਸਨੂੰ ਪੁਲ ਦੇ ਮੁੱਖ ਟਾਵਰ ਦੇ ਅੰਦਰ ਪੌੜੀ ਰਾਹੀਂ ਸੁਰੱਖਿਅਤ ਢੰਗ ਨਾਲ ਜ਼ਮੀਨ ਤੇ ਆਉਣ ਲਈ ਸਹਾਇਤਾ ਕੀਤੀ। ਅਧਿਕਾਰੀਆਂ ਅਨੁਸਾਰ ਔਰਤ ਦਾ ਸੱਟਾਂ ਲੱਗਣ ਕਾਰਨ ਮੁਲਾਂਕਣ ਕੀਤਾ ਗਿਆ ਅਤੇ ਬਾਅਦ ਵਿੱਚ ਉਸਨੂੰ ਘਬਰਾਹਟ ਪੈਦਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ।

Share