ਓਹਾਈਓ ’ਚ ਅਪਾਰਟਮੈਂਟ ’ਚ ਚੱਲੀ ਗੋਲੀ, 2 ਬੱਚਿਆਂ ਦੀ ਮੌਤ

280
Share

ਟੋਲਿਡੋ (ਅਮਰੀਕਾ), 6 ਫਰਵਰੀ (ਪੰਜਾਬ ਮੇਲ)- ਅਮਰੀਕਾ ’ਚ ਉਹਾਈਓ ਸੂਬੇ ਦੇ ਟੋਲਿਡੋ ’ਚ ਇੱਕ ਅਪਾਰਟਮੈਂਟ ਵਿੱਚ ਗੋਲੀ ਚੱਲੀ, ਜਿਸ ’ਚ 2 ਬੱਚਿਆਂ ਦੀ ਮੌਤ ਹੋ ਗਈ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਟਵੀਟ ਕਰਦਿਆਂ ਦੱਸਿਆ ਕਿ ਘਰੇਲੂ ਝਗੜੇ ਦੇ ਚਲਦਿਆਂ ਇੱਕ ਵਿਅਕਤੀ ਨੇ ਬੱਚਿਆਂ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਟੋਲਿਡੋ ਪੁਲਿਸ ਦੇ ਅਧਿਕਾਰੀ ਡੈਨੀਅਲ ਗੇਰਕੇਨ ਨੇ ਦੱਸਿਆ ਕਿ ਗੋਲੀਬਾਰੀ ਇੱਕ ਅਪਾਰਟਮੈਂਟ ਵਿੱਚ ਹੋਈ। ਇਸ ਮਾਮਲੇ ਵਿੱਚ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਬੱਚਿਆਂ ਦੇ ਨਾਮ, ਉਮਰ ਤੇ ਜਾਣਕਾਰੀ ਅਤੇ ਸ਼ੱਕੀ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ।


Share