ਓਲੰਪਿਕਸ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ: ਪੂਰਾ ਕੀਤਾ ਸੁਫ਼ਨਾ

495
Share

ਚੰਡੀਗੜ੍ਹ, 11 ਸਤੰਬਰ (ਪੰਜਾਬ ਮੇਲ)- ਟੋਕੀਓ ਓਲੰਪਿਕਸ ’ਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਦਾ ਸੁਫ਼ਨਾ ਅੱਜ ਉਸ ਵੇਲੇ ਪੂਰਾ ਹੋ ਗਿਆ, ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ। 23 ਸਾਲਾ ਚੋਪੜਾ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਉਣ ਬਾਅਦ ਕਾਫ਼ੀ ਖੁਸ਼ ਨਜ਼ਰ ਆਇਆ। ਤਾਜ਼ਾ ਟਵੀਟ ਵਿਚ ਨੀਰਜ ਨੇ ਲਿਖਿਆ: ‘‘ਮੇਰਾ ਸੁਪਨਾ ਅੱਜ ਪੂਰਾ ਹੋਇਆ, ਜਦੋਂ ਮੈਂ ਆਪਣੇ ਮਾਪਿਆਂ ਨੂੰ ਪਹਿਲੀ ਵਾਰ ਹਵਾਈ ਜਹਾਜ਼ ਵਿਚ ਬਿਠਾ ਸਕਿਆ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ।’’

Share