ਓਰੇਗਨ ‘ਚ ਕੋਵਿਡ ਮਰੀਜ਼ਾਂ ਨਾਲ ਭਰੇ ਹਸਪਤਾਲਾਂ ‘ਚ ਤਾਇਨਾਤ ਕੀਤੇ ਨੈਸ਼ਨਲ ਗਾਰਡ ਮੈਂਬਰ

449
Share

ਫਰਿਜ਼ਨੋ, 28 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕੀ ਸਟੇਟ ਓਰੇਗਨ ਦੇ ਹਸਪਤਾਲਾਂ ਵਿੱਚ ਵਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਹਸਪਤਾਲ ਵਿੱਚ ਸਹਾਇਤਾ ਕਰਨ ਲਈ ਨੈਸ਼ਨਲ ਗਾਰਡ ਦੇ ਸੈਂਕੜੇ ਮੈਂਬਰ ਤਾਇਨਾਤ ਕੀਤੇ ਗਏ ਹਨ। ਸਟੇਟ ਦੇ ਅੰਕੜਿਆਂ  ਅਨੁਸਾਰ, ਓਰੇਗਨ ਦੇ ਹਸਪਤਾਲਾਂ ਵਿੱਚ ਤਕਰੀਬਨ 1,000 ਕੋਵਿਡ -19 ਮਰੀਜ਼ ਹਨ। ਜਿਸ ਕਾਰਨ ਹਸਪਤਾਲਾਂ ਵਿੱਚ ਇਹਨਾਂ ਦੀ ਸਾਭ ਸੰਭਾਲ ਵਿੱਚ ਸਮੱਸਿਆ ਆ ਰਹੀ ਹੈ।
ਓਰੇਗਨ ਹੈਲਥ ਅਥਾਰਿਟੀ ਦੇ ਕੋਵਿਡ -19 ਡੈਸ਼ਬੋਰਡ ਦੇ ਅਨੁਸਾਰ, ਸੂਬੇ ਵਿੱਚ ਮੰਗਲਵਾਰ ਨੂੰ ਤਕਰੀਬਨ 3,000 ਕੇਸ ਦਰਜ ਹੋਏ ਹਨ। ਓਰੇਗਨ ਨੈਸ਼ਨਲ ਗਾਰਡ ਦੇ 500 ਮੈਂਬਰ ਸ਼ੁਰੂਆਤੀ ਤੌਰ ‘ਤੇ 20 ਅਗਸਤ ਨੂੰ ਤਾਇਨਾਤ ਕੀਤੇ ਗਏ ਹਨ ਜੋ ਕਿ 20 ਹਸਪਤਾਲਾਂ ਵਿੱਚ ਗੈਰ-ਕਲੀਨੀਕਲ ਕੰਮ ਅਤੇ ਕੋਵਿਡ -19 ਦੀ ਜਾਂਚ ਵਿੱਚ ਸਹਾਇਤਾ ਕਰ ਰਹੇ ਹਨ। ਇਸਦੇ ਇਲਾਵਾ ਸਟੇਟ ਨੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਅਤੇ ਰੈਸਪੀਰੈਟਰੀ ਥੈਰੇਪਿਸਟਾਂ ਆਦਿ ਲਈ ਵੀ ਬਾਹਰੀ ਰਾਜਾਂ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ। ਅਮਰੀਕੀ ਸੰਸਥਾ ਫੇਮਾ ਦੁਆਰਾ ਵੀ ਘੱਟੋ ਘੱਟ 24  ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਓਰੇਗਨ ਦੇ ਛੇ ਹਸਪਤਾਲਾਂ ਵਿੱਚ ਸਹਾਇਤਾ ਲਈ ਭੇਜੇ ਗਏ ਹਨ।

Share