ਓਮੀਕਰੋਨ: ਬਿ੍ਰਟੇਨ ਸਰਕਾਰ ਵੱਲੋਂ ਕਿ੍ਰਸਮਸ ਤੱਕ ਕੋਵਿਡ-19 ਨਾਲ ਜੁੜੀਆਂ ਨਵੀਆਂ ਪਾਬੰਦੀਆਂ ਲਾਉਣ ਤੋਂ ਇਨਕਾਰ

1918
Share

ਲੰਡਨ, 23 ਦਸੰਬਰ (ਪੰਜਾਬ ਮੇਲ)- ਬਿ੍ਰਟੇਨ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਕਿ੍ਰਸਮਸ ਤੱਕ ਕੋਵਿਡ-19 ਨਾਲ ਜੁੜੀਆਂ ਨਵੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਰੋਨਾ ਵਾਇਰਸ ਦੇ ਡੈਲਟਾ ਸਰੂਪ ਦੀ ਤੁਲਨਾ ਵਿਚ ਓਮੀਕਰਨ ਹਲਕਾ ਵਾਇਰਸ ਹੈ ਤੇ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਘੱਟ ਪੈਂਦੀ ਹੈ। ਇਸੇ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਦਾ ਖਤਰਾ ਕਿਨਾਂ ਕੁ ਘਟਿਆ ਹੈ।

Share