ਓਮੀਕਰੋਨ ਨਾਲ ਭਾਰਤ ’ਚ ਫਰਵਰੀ ਤੱਕ ਸਿਖਰ ’ਤੇ ਹੋਵੇਗੀ ਤੀਜੀ ਲਹਿਰ

282
Share

-ਦੂਜੀ ਲਹਿਰ ਨਾਲੋਂ ਘੱਟ ਖਤਰਨਾਕ ਹੋਣ ਦੀ ਪੇਸ਼ੀਨਗੋਈ
ਮੁੰਬਈ, 7 ਦਸੰਬਰ (ਪੰਜਾਬ ਮੇਲ)- ਆਈ.ਆਈ.ਟੀ. ਵਿਗਿਆਨੀ ਮਨਿੰਦਰਾ ਅਗਰਵਾਲ ਨੇ ਕਿਹਾ ਹੈ ਕਿ ਭਾਰਤ ਵਿਚ ਓਮੀਕਰੋਨ ਸਾਰਸ ਕੋਵ-2 ਦੇ ਨਵੇਂ ਰੂਪ ਨਾਲ ਕਰੋਨਾਵਾਇਰਸ ਦੀ ਤੀਜੀ ਲਹਿਰ ਫਰਵਰੀ ਤੱਕ ਸਿਖਰ ’ਤੇ ਪਹੁੰਚ ਸਕਦੀ ਹੈ ਅਤੇ ਦੇਸ਼ ਵਿਚ ਇੱਕ ਦਿਨ ਵਿਚ ਲੱਖ ਤੋਂ ਡੇਢ ਲੱਖ ਤੱਕ ਕੇਸ ਪਹੁੰਚਣ ਦੀ ਸੰਭਾਵਨਾ ਹੈ ਪਰ ਇਹ ਕੇਸ ਦੂਜੀ ਲਹਿਰ ਨਾਲੋਂ ਹਲਕੇ ਹੋਣਗੇ। ਹਾਲੇ ਤੱਕ ਇਹੀ ਸਾਹਮਣੇ ਆਇਆ ਹੈ ਕਿ ਓਮੀਕਰੋਨ ਦਾ ਰੂਪ ਭਾਵੇਂ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਡੈਲਟਾ ਜਿੰਨਾ ਖਤਰਨਾਕ ਨਹੀਂ ਹੈ।

Share