ਓਮੀਕਰੋਨ ਦੀ ਦਹਿਸ਼ਤ: ਕੈਨੇਡਾ ਦੇ ਕਈ ਸੂਬਿਆਂ ’ਚ ਕੋਰੋਨਾ ਮਰੀਜ਼ਾਂ ਨਾਲ ਭਰੇ ਹਸਪਤਾਲ

276
Share

ਔਟਵਾ, 10 ਜਨਵਰੀ (ਪੰਜਾਬ ਮੇਲ)- ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੌਨ ਨੇ ਦੁਨੀਆਂ ਭਰ ਵਿਚ ਤਹਿਲਕਾ ਮਚਾ ਦਿੱਤਾ ਹੈ।
ਇਸ ਦੇ ਮਰੀਜ਼ਾਂ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਕੈਨੇਡਾ ਵਿੱਚ ਵੀ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਦੇਸ਼ ਕਈ ਸੂਬਿਆਂ ਦੇ ਹਸਪਤਾਲ ਮਰੀਜ਼ਾਂ ਨਾਲ ਨੱਕੋ-ਨੱਕ ਭਰੇ ਹੋਏ ਨੇ। ਇਨ੍ਹਾਂ ਵਿਚੋਂ ਓਨਟਾਰੀਓ, ਨਿਊ ਬਰੰਜ਼ਵਿਕ ਤੇ ਕਿਊਬੈਕ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਜ਼ਿਆਦਾ ਭੀੜ ਲੱਗੀ ਹੋਈ ਹੈ।
ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਥੈਰੇਸਾ ਟੈਮ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਮੀਕਰੋਨ ਦੇ ਕੇਸਾਂ ਵਿਚ ਵਾਧੇ ਕਾਰਨ ਕਈ ਸੂਬਿਆਂ ’ਚ ਮਰੀਜ਼ਾਂ ਨੂੰ ਹਸਪਤਾਲਾਂ ਤੇ ਆਈ.ਸੀ.ਯੂ. ਵਿਚ ਭਰਤੀ ਕਰਾਉਣ ਦੀ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ।

Share