ਓਬਾਮਾ ਵੱਲੋਂ ਲਾਗੂ ਸਿਹਤ ਕਾਨੂੰਨ ‘ਓਬਾਮਾਕੇਅਰ’ ਦਾ ਦਾਇਰਾ ਵਧਾਉਣ ’ਤੇ ਵਿਚਾਰ ਕਰ ਰਹੇ ਨੇ ਬਾਇਡਨ

142
Share

ਵਾਸ਼ਿੰਗਟਨ, 6 ਅਪ੍ਰੈਲ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਪਿਛਲੀ ਵਾਰ 20 ਜਨਵਰੀ, 2017 ਨੂੰ ਵ੍ਹਾਈਟ ਹਾਊਸ ’ਚ ਸਨ, ਜਦ ਉਹ ਆਪਣੇ ਉੱਤਰਾਧਿਕਾਰੀ ਡੋਨਾਲਡ ਟਰੰਪ ਨੂੰ ਉਥੇ ਛੱਡਣ ਗਏ ਸਨ। ਟਰੰਪ ਨੂੰ ਓਬਾਮਾ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਦੇਖ਼ਭਾਲ ਨੀਤੀ ਜੋ ‘ਓਬਾਮਾਕੇਅਰ’ ਦੇ ਨਾਂ ਨਾਲ ਮਸ਼ਹੂਰ ਸੀ, ਦਾ ਵਿਰੋਧੀ ਮੰਨਿਆ ਜਾਂਦਾ ਸੀ ਪਰ ਓਬਾਮਾ ਮੰਗਲਵਾਰ ਨੂੰ ਇਕ ਵਾਰ ਫ਼ਿਰ ਵ੍ਹਾਈਟ ਹਾਊਸ ਪਹੁੰਚੇ ਅਤੇ ਇਸ ਵਾਰ ਮੌਕਾ ਕੁਝ ਅਜਿਹਾ ਸੀ, ਜੋ ਉਨ੍ਹਾਂ ਨੂੰ ਖ਼ੁਸ਼ੀ ਦੇਣ ਵਾਲਾ ਸੀ।
ਹੁਣ ਅਮਰੀਕਾ ਦੇ ਸਿਹਤ ਦੇਖ਼ਭਾਲ ਤੰਤਰ ਦੇ ਤਾਣੇ-ਬਾਣੇ ਦਾ ਹਿੱਸਾ ਉਨ੍ਹਾਂ ਵੱਲੋਂ ਲਾਗੂ ਸਿਹਤ ਦੇਖ਼ਭਾਲ ਕਾਨੂੰਨ ਦੇ ਦਾਇਰੇ ਨੂੰ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਵਧਾਉਣ ’ਤੇ ਵਿਚਾਰ ਕਰ ਰਹੇ ਹਨ। ਬਾਇਡਨ ਦੀ ਅਗਵਾਈ ’ਚ ਸਿਹਤ ਦੇਖ਼ਭਾਲ ਕਾਨੂੰਨ ਤਹਿਤ ਨਾਮਾਂਕਣ ਕਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਜ਼ਿਆਦਾ ਉਧਾਰ ਟੈਕਸਦਾਤਾ ਸਬਸਿਡੀ ਨੇ ਇਸ ਨਾਲ ਜੁੜਨ ਲਈ ਲਾਗਤ ’ਚ ਕਟੌਤੀ ਕੀਤੀ ਹੈ, ਹਾਲਾਂਕਿ ਇਹ ਕਟੌਤੀ ਅਸਥਾਈ ਹੈ। ਬਾਇਡਨ ਅਤੇ ਓਬਾਮਾ ਕਾਨੂੰਨ ਦੀ 12ਵੀਂ ਵਰ੍ਹੇਗੰਢ ਨੂੰ ਯਾਦ ਕਰ ਰਹੇ ਹਨ। ਬਾਇਡਨ 2010 ’ਚ ਉਪ ਰਾਸ਼ਟਰਪਤੀ ਸਨ। ਉਨ੍ਹਾਂ ਨੇ ਇਸ ਨੂੰ ‘ਵੱਡੇ (ਪੂਰਕ) ਸੌਦੇ’ ਦੇ ਤੌਰ ’ਤੇ ਯਾਦ ਕੀਤਾ।

Share