ਉਨ੍ਹਾਂ ਨੇ ਪ੍ਰੋਗਰਾਮ ‘ਚ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਦੋਸਤ ਦੋਵਾਂ ਨੂੰ ਹੀ ਕਮਰੇ ‘ਚ ਬੰਦ ਕਰ ਦਿੱਤਾ ਅਤੇ ਸਜ਼ਾ ਵੀ ਮਿਲੀ। ਉਸ ਸਮੇਂ ਮੇਰੇ ਦੋਸਤ ਨੂੰ ਇਸ ਦਾ ਮਤਲਬ ਵੀ ਨਹੀਂ ਪਤਾ ਸੀ ਪਰ ਉਹ ਸਿਰਫ ਜਾਣਦਾ ਸੀ ਕਿ ਇਸ ਸ਼ਬਦ ਰਾਹੀਂ ਉਹ ਮੈਨੂੰ ਦੁਖੀ ਕਰ ਸਕਦਾ ਹੈ। ਬਰਾਕ ਓਬਾਮਾ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਅਤੇ ਉਸ ਤੋਂ ਬਾਅਦ ਹਮੇਸ਼ਾ ਤੋਂ ਹੀ ਨਸਲੀ ਮਾਮਲਿਆਂ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਅਤੇ ਜਾਗਰੂਕ ਰਹੇ ਹਨ। ਉਹ ਇਸ ਮੁੱਦੇ ‘ਤੇ ਅਮਰੀਕੀ ਸਮਾਜ ‘ਚ ਕਾਫੀ ਸਰਗਰਮ ਰਹਿੰਦੇ ਹਨ।
ਬਰਾਕ ਓਬਾਮਾ ਨੇ ਕਿਹਾ ਕਿ ਜਿਥੇ ਤੱਕ ਮੈਨੂੰ ਯਾਦ ਹੈ ਕਿ ਮੈਂ ਉਸ ਦੇ ਮੂੰਹ ‘ਤੇ ਜ਼ੋਰਦਾਰ ਮੁੱਕਾ ਮਾਰਿਆ ਸੀ ਅਤੇ ਉਸ ਦਾ ਨੱਕ ਤੋੜ ਦਿੱਤਾ ਸੀ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਕਹਿਣੇ। ਇਕ ਨਿਊਜ਼ ਵੈੱਬਸਾਈਟ ਨੇ ਦੱਸਿਆ ਕਿ ਬਰਾਕ ਓਬਾਮਾ ਨੇ ਸੰਭਵਤ : ਪਹਿਲੀ ਵਾਰ ਇਹ ਘਟਨਾ ਜਨਤਕ ਕੀਤੀ। ਓਬਾਮਾ ਨੇ ਨਸਲੀ ਟਿੱਪਣੀ ਕਰਨ ਵਾਲਿਆਂ ‘ਤੇ ਜ਼ੋਰਦਾਰ ਹਮਲਾ ਬੋਲਿਆ। ਇਸ ਤੋਂ ਕੁਝ ਸਾਲ ਬਾਅਦ ਬਰਾਕ ਓਬਾਮਾ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਨਸਲਵਾਦੀ ਇਤਿਹਾਸ ਨਾਲ ਪੂਰੀ ਤਰ੍ਹਾਂ ਨਾਲ ਉਭਰ ਨਹੀਂ ਸਕਿਆ ਹੈ। ਇਥੇ ਅਜੇ ਵੀ ਐੱਨ.ਸ਼ਬਦ (ਨੀਗ੍ਰੋ) ਦੀ ਵਰਤੋਂ ਕੀਤੀ ਜਾ ਸਕਦੀ ਹੈ। 200-300 ਸਾਲ ਪਹਿਲਾਂ ਜਿਸ ਬੁਰਾਈ ਦੀ ਗ੍ਰਿਫਤ ‘ਚ ਸਮਾਜ ਸੀ ਉਹ ਇਕ ਰਾਤ ‘ਚ ਪੂਰੀ ਤਰ੍ਹਾਂ ਨਾਲ ਨਹੀਂ ਖਤਮ ਹੋ ਸਕਦਾ।