ਓਨਟਾਰੀਓ ਸਰਹੱਦ ’ਤੇ ਅਮਰੀਕੀ ਔਰਤ ਗਿ੍ਰਫ਼ਤਾਰ ਹਥਿਆਰਾਂ ਸਮੇਤ ਗਿ੍ਰਫ਼ਤਾਰ

305
Share

-ਔਰਤ ਦੀ ਕਾਰ ’ਚੋਂ ਮਿਲੇ 56 ਪਿਸਤੌਲ
ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)-ਕੈਨੇਡਾ ਦੇ ਓਨਟਾਰੀਓ ਦੀ ਸਰਹੱਦ ’ਤੇ ਬੀਤੇ ਦਿਨੀਂ ਇਕ ਅਮਰੀਕੀ ਔਰਤ ਨੂੰ ਗਿ੍ਰਫ਼ਤਾਰ ਕੀਤਾ ਗਿਆ। ਔਰਤ ਕੋਲੋਂ 13 ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਊਂਡ ਪਿਸਟਲ ਮੈਗਜ਼ੀਨ ਅਤੇ 100 ਦੇ ਕਰੀਬ ਗੋਲਾ ਬਾਰੂਦ ਪ੍ਰਾਪਤ ਕੀਤਾ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਓਨਟਾਰੀਓ ’ਚ ਇਹ ਔਰਤ ਇਕ ਜ਼ਮੀਨੀ ਸਰਹੱਦ ’ਤੇ ਆਪਣੀ ਕਾਰ ਰਾਹੀਂ ਦਾਖਲ ਹੋ ਰਹੀ ਸੀ।
ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਛਾਣਬੀਣ ਕੀਤੀ ਅਤੇ ਔਰਤ ਦੀ ਕਾਰ ਦੀ ਤਲਾਸ਼ੀ ਲਈ, ਤਾਂ ਕਾਰ ਦੇ ਟਰੰਕ ਵਿਚੋਂ 56 ਰਿਵਾਲਰ ਮਿਲੇ, ਜੋ ਉਹ ਅਮਰੀਕਾ ਤੋਂ ਕੈਨੇਡਾ ਲਿਜਾਣ ਦੀ ਕੋਸ਼ਿਸ਼ ਵਿਚ ਸੀ। ਔਰਤ ਨੂੰ ਬਾਰਡਰ ’ਤੇ ਹੀ ਗਿ੍ਰਫਤਾਰ ਕਰ ਲਿਆ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬੀਤੀ 19 ਨਵੰਬਰ ਨੂੰ ਇਸ ਜ਼ਬਤ ਅਸਲੇ ਦਾ ਐਲਾਨ ਕੀਤਾ ਅਤੇ ਕਿਹਾ ਕਿ ਹਾਲ ਹੀ ਵਿਚ ਇਹ ਦੱਖਣੀ ਓਨਟਾਰੀਓ ਦੇ ਇਤਿਹਾਸ ’ਚ ਸਭ ਤੋਂ ਵੱਡੇ ਇਕ ਹਥਿਆਰਾਂ ਦਾ ਜ਼ਖ਼ੀਰਾ ਸੀ, ਜੋ ਹੁਣ ਤੱਕ ਜ਼ਬਤੀ ਵਿਚੋਂ ਇਕ ਹੈ। ਜਾਂਚ ਦੌਰਾਨ, ਸੀ.ਬੀ.ਐੱਸ.ਏ. ਅਧਿਕਾਰੀਆਂ ਨੇ ਕਾਰ ਦੇ ਟਰੰਕ ’ਚ ਰੱਖੇ ਬਕਸੇ ਵਿਚ 56 ਅਣਐਲਾਨੇ ਵਰਜਿਤ ਹਥਿਆਰ, 13 ਤੋ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਊਂਡ ਪਿਸਤੌਲ ਦੇ ਮੈਗਜ਼ੀਨ ਅਤੇ 100 ਰਾਊਂਡ ਗੋਲਾ-ਬਾਰੂਦ ਬਰਾਮਦ ਕੀਤਾ।
ਇਹ ਅਮਰੀਕੀ ਔਰਤ ੳਕਲੈਂਡ ਪਾਰਕ, ਫਲੋਰੀਡਾ ਦੀ ਹੈ, ਜਿਸ ਦੀ ਉਮਰ 48 ਸਾਲ ਹੈ ਅਤੇ ਜਿਸ ਦਾ ਨਾਂ ਵਿਵੀਅਨ ਰਿਚਰਡਸ ਹੈ। ਸੀ.ਬੀ.ਐੱਸ.ਏ. ਵੱਲੋਂ ਇਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਉਸ ’ਤੇ ਜੋ ਦੋਸ਼ ਲੱਗੇ ਹਨ, ਉਨ੍ਹਾਂ ਵਿਚ ਝੂਠੇ ਜਾਂ ਧੋਖੇਬਾਜ਼ ਬਿਆਨ ਦੇਣਾ, ਪਾਲਣਾ ਤੋਂ ਬਚਣਾ, ਗੈਰ-ਕਾਨੂੰਨੀ ਤੌਰ ’ਤੇ ਆਯਾਤ ਕੀਤੀਆਂ ਚੀਜ਼ਾਂ ਨੂੰ ਰੱਖਣਾ, ਪ੍ਰਾਪਤ ਕਰਨਾ ਅਤੇ ਨਿਪਟਾਰਾ ਕਰਨਾ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨਾ, ਹਥਿਆਰ ਦਾ ਅਣਅਧਿਕਾਰਤ ਕਬਜ਼ਾ ਵਰਜਿਤ ਹਥਿਆਰ ਜਾਂ ਪ੍ਰਤੀਬੰਧਿਤ ਹਥਿਆਰ ਦਾ ਅਣਅਧਿਕਾਰਤ ਕਬਜ਼ਾ, ਹਥਿਆਰਾਂ ਦੀ ਤਸਕਰੀ ਦੇ ਉਦੇਸ਼ ਲਈ ਕਬਜ਼ਾ ਕਰਨਾ ਸ਼ਾਮਲ ਹਨ। ਵਿਭਾਗ ਨੇ ਉਸ ਨੂੰ ਗਿ੍ਰਫ਼ਤਾਰ ਕਰਕੇ ਸਾਰੇ ਅਸਲੇ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

Share