ਓਨਟਾਰੀਓ ਵਾਸੀ ਸ਼ਾਇਦ ਆਖਰੀ ਵਾਰ ਆਪਣੀਆਂ ਘੜੀਆਂ ਇੱਕ ਘੰਟੇ ਲਈ ਪਿੱਛੇ ਸੈੱਟ ਕਰਨਗੇ!

428
Share

ਓਨਟਾਰੀਓ, 2 ਨਵੰਬਰ (ਪੰਜਾਬ ਮੇਲ)- ਜੇ ਸਭ ਕੁੱਝ ਸਹੀ ਰਿਹਾ ਤਾਂ ਇਸ ਵਾਰੀ ਆਖਰੀ ਵਾਰੀ ਓਨਟਾਰੀਓ ਵਾਸੀ ਆਪਣੀਆਂ ਘੜੀਆਂ ਇੱਕ ਘੰਟੇ ਲਈ ਪਿੱਛੇ ਸੈੱਟ ਕਰਨਗੇ?
ਫੋਰਡ ਸਰਕਾਰ ਵੱਲੋਂ ਪਿੱਛੇ ਜਿਹੇ ਪੇਸ਼ ਕੀਤੇ ਗਏ ਬਿੱਲ ਰਾਹੀਂ ਸਾਲ ਵਿਚ ਦੋ ਵਾਰੀ ਘੜੀ ਦੀਆਂ ਸੂਈਆਂ ਨੂੰ ਬਦਲਣ ਦੀ ਰਵਾਇਤ ਖ਼ਤਮ ਹੋ ਜਾਵੇਗੀ ਤੇ ਓਨਟਾਰੀਓ ਹਮੇਸ਼ਾਂ ਲਈ ਡੇਅਲਾਈਟ ਟਾਈਮ ਵਾਲੀ ਜ਼ੋਨ ਵਿਚ ਦਾਖਲ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਬਦੀਲੀ ਉਦੋਂ ਤੱਕ ਨਹੀਂ ਆ ਸਕਦੀ, ਜਦੋਂ ਤੱਕ ਕਿਊਬਿਕ ਤੇ ਅਮਰੀਕਾ ਦਾ ਨਿਊਯਾਰਕ ਸਟੇਟ ਵੀ ਇਹੋ ਜਿਹਾ ਬਿੱਲ ਪਾਸ ਨਹੀਂ ਕਰਦਾ।
ਜੇ ਇਹ ਬਿੱਲ ਪਾਸ ਹੋ ਜਾਂਦੇ ਹਨ, ਤਾਂ ਸਾਲ ਭਰ ਸਮਾਂ ਦਿਨ ਰਾਤ ਇੱਕੋ ਜਿਹਾ ਰਹੇਗਾ। ਜ਼ਿਕਰਯੋਗ ਹੈ ਕਿ ਮਈ ਵਿਚ ਬ੍ਰਿਟਿਸ਼ ਕੋਲੰਬੀਆ ਨੇ ਓਨਟਾਰੀਓ ਨੂੰ ਪਛਾੜਦਿਆਂ ਹੋਇਆਂ ਡੇਅਲਾਈਟ ਟਾਈਮ ਤੇ ਸਟੈਂਡਰਡ ਟਾਈਮ ਵਿਚ ਘੜੀ ਮੁੜੀ ਸ਼ਿਫਟ ਕਰਨ ਦਾ ਜੱਬ੍ਹ ਹੀ ਨਿਬੇੜ ਦਿੱਤਾ ਸੀ। ਜਦੋਂ ਤੱਕ ਓਨਟਾਰੀਓ ਸਰਕਾਰ ਪਰਮਾਨੈਂਟ ਤੌਰ ਉੱਤੇ ਡੇਅਲਾਈਟ ਟਾਈਮ ਵਿਚ ਰਹਿਣ ਦਾ ਐਲਾਨ ਨਹੀਂ ਕਰਦੀ, ਉਦੋਂ ਤੱਕ ਕੈਨੇਡੀਅਨਾਂ ਨੂੰ ਪਹਿਲੀ ਨਵੰਬਰ ਨੂੰ ਸਵੇਰੇ 2:00 ਵਜੇ ਆਪਣੀਆਂ ਘੜੀਆਂ ਇੱਕ ਘੰਟੇ ਲਈ ਪਿੱਛੇ ਕਰਨ ਤੋਂ ਨਿਜਾਤ ਨਹੀਂ ਮਿਲ ਸਕੇਗੀ।
ਇਸ ਦੌਰਾਨ ਟੋਰਾਂਟੋ ਪੁਲਿਸ ਵੱਲੋਂ 2 ਨਵੰਬਰ ਤੋਂ ”ਪੈਡੈਸਟਰੀਅਨ ਸੇਫਟੀ ਕੈਂਪੇਨ ਫੋਕਸਡ ਆਨ ਵਲਨਰੇਬਲ ਰੋਡ ਯੂਜ਼ਰਜ਼” ਲਾਂਚ ਕੀਤੀ ਜਾ ਰਹੀ ਹੈ। ਇਹ ਕੈਂਪੇਨ 8 ਨਵੰਬਰ ਨੂੰ ਖਤਮ ਹੋਵੇਗੀ।


Share