
ਇਹ ਹਾਦਸਾ ਬੀਤੇ ਸ਼ਨੀਵਾਰ ਦੀ ਸਵੇਰ ਨੂੰ 3:45 ਵਜੇ ਹੋਇਆ ਹੈ, ਜਦੋ ਇੱਕ ਪੈਸੰਜਰ ਵੈਨ ਦੀ ਟੱਕਰ ਇਕ ਕਮਰਸ਼ੀਅਲ ਟਰੱਕ ਟਰੇਲਰ ਦੇ ਨਾਲ ਹੋ ਗਈ ਸੀ। ਇਸ ਹਾਦਸੇ ’ਚ ਟਰੱਕ ਡਰਾਈਵਰ ਦਾ ਬਚਾਅ ਹੋ ਗਿਆ ਹੈ। ਜਦਕਿ ਵੈਨ ਚਾਲਕ ਅਤੇ ਉਸ ਵਿਚ ਮਰਨ ਵਾਲੇ ਸਾਰੇ ਨੌਜਵਾਨ ਭਾਰਤ ਤੋਂ ਆਏ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਦੱਸੇ ਜਾ ਰਹੇ ਹਨ। ਵੈਨ ’ਚ ਸਵਾਰ ਸਾਰੇ ਵਿਦਿਆਰਥੀ ਜਿਨ੍ਹਾਂ ’ਚ ਇਕ ਲੜਕਾ ਅਤੇ ਲੜਕੀ ਗੰਭੀਰ ਰੂਪ ’ਚ ਫੱਟੜ ਹੋ ਗਏ, ਸਥਾਨਕ ਹਸਪਤਾਲ ’ਚ ਜ਼ੇਰੇ ਇਲਾਜ ਹੈ।

ਇਸ ਹਾਦਸੇ ’ਚ ਮਰਨ ਵਾਲੇ ਵਿਦਿਆਰਥੀ ਦੀ ਪਹਿਚਾਣ ਕਰਨਪਾਲ ਸਿੰਘ ਵਜੋ ਹੋਈ ਹੈ। ਜੋ ਪੰਜਾਬ ਤੋਂ ਬਟਾਲਾ ਦੇ ਨੇੜੇ ਪਿੰਡ ਅੰਮੋਨੰਗਲ ਦਾ ਸੀ। ਇਹ ਸਾਰੇ ਲੜਕੇ ਅਤੇ ਫੱਟੜ ਇਕ ਲੜਕੀ ਸਮੇਤ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਤੋਂ ਪੇਪਰ ਦੇ ਕੇ ਵੈਨ ’ਚ ਬਰੈਂਪਟਨ ਆ ਰਹੇ ਸਨ ਅਤੇ ਇਨ੍ਹਾਂ ਦੀ ਵੈਨ ਟਰਾਲੇ ਨਾਲ ਟਕਰਾਉਣ ਕਰਕੇ ਹਾਦਸਾਗ੍ਰਸਤ ਹੋ ਗਈ ਤੇ ਮਾਰੇ ਗਏ। ਦੱਸਣਯੋਗ ਹੈ ਕਿ ਇੱਥੋਂ ਦਾ ਖਰਾਬ ਮੋਸਮ ਵੀ ਹਾਦਸੇ ਦਾ ਇੱਕ ਕਾਰਨ ਹੋ ਸਕਦਾ ਹੈ। ਪਰ ਫਿਲਹਾਲ ਪੁਲਿਸ ਇਸ ਮਾਮਲੇ ਦੀ ਪੂਰੀ ਤਫਤੀਸ਼ ਕਰ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਕੁ ਹਫਤਿਆ ’ਚ ਇਸ ਇਕੱਲੇ ਓਨਟਾਰੀਓ ਕੈਨੇਡਾ ਦੇ ਖੇਤਰ ਵਿਖੇ ਹੀ ਹੋਏ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿਚ 11 ਦੇ ਕਰੀਬ ਭਾਰਤੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਮੌਤ ਹੋਣ ਦੀਆ ਮੰਦਭਾਗੀਆਂ ਖਬਰਾਂ ਸਾਹਮਣੇ ਆਈਆਂ ਹਨ।