ਓਟਾਵਾ ’ਚ ਏਕਾਂਤਵਪਾਸ ਟਰੂਡੋ ਨੇ ਨੈਗੇਟਿਵ ਰਿਪੋਰਟ ਮਗਰੋਂ ਹੋਟਲ ਛੱਡਿਆ

99
Share

ਟੋਰਾਂਟੋ, 18 ਜੂਨ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਾਵਾ ’ਚ ਹੋਟਲ ’ਚ ਇਕਾਂਤਵਾਸ ’ਚ ਸਨ। ਬੀਤੇ ਕੱਲ੍ਹ ਉਨ੍ਹਾਂ ਦੀ ਕੋਰੋਨਾਵਾਇਰਸ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਹੋਟਲ ਛੱਡ ਕੇ ਆਪਣੇ ਨਿਵਾਸ ’ਤੇ ਚੱਲੇ ਗਏ। ਇਨ੍ਹੀਂ ਦਿਨੀਂ ਕੈਨੇਡਾ ਭਰ ’ਚ ਕੋਰੋਨਾਵਾਇਰਸ ਦੇ ਨਵੇਂ ਕੇਸਾਂ ’ਚ 90 ਫ਼ੀਸਦੀ ਤੋਂ ਵੀ ਵੱਧ ਦੀ ਗਿਰਾਵਟ ਆ ਚੁੱਕੀ ਹੈ ਅਤੇ ਹਸਪਤਾਲਾਂ ’ਚ ਵੀ ਮਰੀਜ਼ਾਂ ਦੀ ਗਿਣਤੀ ਹੁਣ ਨਿਗੂਣੀ ਰਹਿ ਗਈ ਹੈ। ਉਧਰ ਦੇਸ਼ ਦੇ ਕੋਨੇ-ਕੋਨੇ ’ਚ ਲੋਕਾਂ ਨੂੰ ਵੈਕਸੀਨ ਟੀਕੇ ਲਗਾਏ ਜਾਣ ਦਾ ਮੁਹਿੰਮ ਵੀ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਨਾਲ ਵਾਇਰਸ ਉੱਪਰ ਕਾਬੂ ਪਾਉਣ ’ਚ ਮਦਦ ਮਿਲ ਰਹੀ ਹੈ। ਟਰੂਡੋ ਨੇ ਸਮੁੱਚੀ ਸਥਿਤੀ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਮਾਰਚ 2020 ਤੋਂ ਬੰਦ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਨੂੰ ਪੜਾਅ ਵਾਰ ਖੋਲ੍ਹਣ ਅਤੇ ਦੋਵੇਂ ਟੀਕੇ ਲਗਾ ਚੁੱਕੇ ਲੋਕਾਂ ਨੂੰ ਹਵਾਈ ਸਫ਼ਰ ਕਰਨ ’ਚ ਕੁਝ ਰਾਹਤਾਂ ਦਿੱਤੇ ਜਾਣ ਦੀ ਯੋਜਨਾ ਉੱਪਰ ਕੈਨੇਡਾ ਅਤੇ ਅਮਰੀਕਾ ਦੇ ਅਧਿਕਾਰੀਆਂ ਵਲੋਂ ਮੀਟਿੰਗਾਂ ਦੇ ਦੌਰ ਲਗਾਤਾਰ ਜਾਰੀ ਹਨ।

Share