ਓਟਵਾ ਵਿਖੇ ਘਰ ‘ਚ ਪਾਰਟੀ ਕਰ ਰਹੇ 83 ਵਿਦਿਆਰਥੀ ਪੁਲਿਸ ਵੱਲੋਂ ਕਾਬੂ

525
Share

ਚੈਲਸੀ, 28 ਅਕਤੂਬਰ (ਪੰਜਾਬ ਮੇਲ)-ਓਟਵਾ ਵਿੱਚ ਘਰ ਵਿੱਚ ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤੇ ਹੁਣ ਹਰੇਕ ਵਿਦਿਆਰਥੀ ਨੂੰ 1000 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ।
ਪੁਲਿਸ ਵੱਲੋਂ ਫਰੈਂਚ ਵਿੱਚ ਕੀਤੇ ਟਵੀਟ ਵਿੱਚ ਲਿਖਿਆ ਸੀ ਕਿ ਇਸ ਮਾਮਲੇ ਦੀ ਜਾਂਚ ਅਜੇ ਵੀ ਚੱਲ ਰਹੀ ਹੈ। ਐਮ ਆਰ ਸੀ ਡੈਸ ਕੌਲਿਨਜ਼ ਪੁਲਿਸ ਸਾਰਜੈਂਟ ਮਾਰਟਿਨ ਫੋਰਨਲ ਨੇ ਆਖਿਆ ਕਿ ਰੌਲਾ ਪੈਣ ਉੱਤੇ ਗੁਆਂਢੀਆਂ ਨੇ ਰਾਤੀਂ 2:00 ਵਜੇ ਪੁਲਿਸ ਨੂੰ ਫੋਨ ਕਰਕੇ ਸੱਦਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਸਾਰੇ 83 ਵਿਦਿਆਰਥੀ ਉਸ ਸਮੇਂ ਵੀ ਘਰ ਵਿੱਚ ਹੀ ਮੌਜੂਦ ਸਨ। ਫੋਰਨਲ ਨੇ ਆਖਿਆ ਕਿ ਕੁੱਝ ਲੋਕ ਭੱਜਦੇ ਵੀ ਵੇਖੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਪਾਰਟੀ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਹਰ ਕੋਈ ਵਿਦੇਸ਼ੀ ਨਾਗਰਿਕ ਸੀ ਤੇ ਕੈਨੇਡਾ ਵਿੱਚ ਪੋਸਟ ਸੈਕੰਡਰੀ ਸਿੱਖਿਆ ਹਾਸਲ ਕਰਨ ਆਇਆ ਹੋਇਆ ਸੀ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਹ ਪਾਰਟੀ ਸੋਸ਼ਲ ਮੀਡੀਆ ਰਾਹੀਂ ਪਲੈਨ ਕੀਤੀ ਗਈ। ਇਸ ਪਾਰਟੀ ਵਿੱਚ ਹਿੱਸਾ ਲੈਣ ਲਈ ਓਟਵਾ, ਮਾਂਟਰੀਅਲ, ਸ਼ੇਰਬਰੁੱਕ ਤੇ ਟਰੌਇਸ ਰਿਵੀਏਅਰਜ਼ ਤੋਂ ਆਇਆ ਹੋਇਆ ਸੀ।


Share