ਓਕ ਗੁਰਦੁਆਰਾ ਗੋਲੀਬਾਰੀ ਪੀੜਤਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੀਤਾ ਯਾਦ

450
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ
Share

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਹ ਮੰਨਿਆ ਕਿ ਏਸ਼ੀਆਈ-ਅਮਰੀਕੀ ਲੋਕਾਂ ਖ਼ਿਲਾਫ਼ ਨਫਰਤ ਦੀ ਭਾਵਨਾ ਨਾਲ ਅੰਜਾਮ ਦਿੱਤੇ ਜਾਣ ਵਾਲੇ ਅਪਰਾਧ ਵੱਧਰ ਹੇ ਹਨ ਅਤੇ ਉਹਨਾਂ ਨੇ 9 ਸਾਲ ਪਹਿਲਾਂ ਇਕ ਗੁਰਦੁਆਰੇ ਵਿਚ ਗੋਰਿਆਂ ਨੂੰ ਉੱਤਮ ਮੰਨਣ ਵਾਲੇ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਸਿੱਖ ਲੋਕਾਂ ਦੇ ਮਾਰੇ ਜਾਣ ‘ਤੇ ਦੁੱਖ ਜਤਾਇਆ। ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,”2012 ਵਿਚ ਅੱਜ ਦੇ ਦਿਨ, ਮੈਂ ਇਕ ਸਿੱਖ ਦੋਸਤ ਦੇ ਨਾਲ ਸੀ ਅਤੇ ਸਾਨੂੰ ਕੱਟੜਤਾ ਦੀ ਘਿਣਾਉਣੀ ਹਰਕਤ ਵਿਚ ਵਿਸਕਾਨਸਿਨ ਦੇ ਓਕ ਕ੍ਰੀਕ ਵਿਚ ਇਕ ਗੁਰਦੁਆਰੇ ਵਿਚ 10 ਲੋਕਾਂ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਦਾ ਪਤਾ ਚੱਲਿਆ। ਉਸ ਦਿਨ 7 ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਅਸੀਂ ਇਸ ਤ੍ਰਾਸਦੀ ਦੇ ਹਰੇਕ ਪੀੜਤ ਨੂੰ ਸਨਮਾਨ ਦਿੰਦੇ ਹਾਂ।”

ਏ.ਏ.ਪੀ.ਪੀ. ਦੇ ਮਨੁੱਖੀ ਅਧਿਕਾਰ ਨੇਤਾਵਾਂ ਨਾਲ ਬੈਠਕ ਵਿਚ ਬਾਈਡੇਨ ਨੇ ਮੰਨਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਏਸ਼ੀਆਈ-ਅਮਰੀਕੀਆਂ ਨਾਲ ਨਸਲੀ ਨਫਰਤ ਦੇ ਕਾਰਨ ਅਪਰਾਧ, ਸ਼ੋਸ਼ਣ, ਦਮਨ ਅਤੇ ਵਿਤਕਰੇ ਵਧੇ ਹਨ। ਉਹਨਾਂ ਨੇ ਕਿਹਾ,”ਇਹ ਵਿਤਕਰਾ ਰੁੱਕਦਾ ਨਹੀਂ ਦਿਸ ਰਿਹਾ।” ਵ੍ਹਾਈਟ ਹਾਊਸ ਵਿਚ ਬਾਈਡੇਨ ਦੀ ਬੈਠਕ ਵਿਚ ਕਈ ਭਾਰਤੀ-ਅਮਰੀਕੀਆਂ ਨੂੰ ਸੱਦਾ ਦਿੱਤਾ ਗਿਆ। ਇਹਨਾਂ ਵਿਚ ਨੈਸ਼ਨਲ ਕੋਲੀਸ਼ਨ ਫੌਰ ਏਸ਼ੀਅਨ ਪੈਸੀਫਿਕ ਅਮੇਰਿਕਨ ਕਮਿਊਨਿਟੀ ਡਿਵੈਲਪਮੈਂਟ ਦੀ ਸੀਮਾ ਅਗਨਾਨੀ, ਸਿੱਖ ਕੋਲੀਸ਼ਨ ਦੀ ਸਤਜੀਤ ਕੌਰ, ਸਿੱਖ ਅਮੇਰਿਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ (SALDEF) ਦੀ ਕਿਰਨ ਕੌਰ ਗਿੱਲ ਅਤੇ ਇੰਡੀਅਨ ਅਮਰੇਕਿਨ ਇੰਪੈਕਟ ਦੇ ਨੀਲ ਮਖੀਜਾ ਸ਼ਾਮਲ ਰਹੇ।


Share