ਓਕਲੈਂਡ ਦੇ ਇਕ ਸਕੂਲ ’ਚ ਹੋਈ ਗੋਲੀਬਾਰੀ ਗੈਂਗ ਹਿੰਸਾ ਦਾ ਸਿੱਟਾ : ਪੁਲਿਸ ਦਾ ਦਾਅਵਾ

51
Share

ਸੈਕਰਾਮੈਂਟੋ, 30 ਸਤੰਬਰ (ਹੁਸਨ ਲੋੜਆ ਬੰਗਾ/ਪੰਜਾਬ ਮੇਲ)- ਓਕਲੈਂਡ (ਕੈਲੀਫੋਰਨੀਆ) ਦੇ ਇਕ ਸਕੂਲ ’ਚ ਹੋਈ ਗੋਲੀਬਾਰੀ, ਜਿਸ ਵਿਚ 2 ਵਿਦਿਆਰਥੀਆਂ ਸਮੇਤ 6 ਲੋਕ ਜ਼ਖਮੀ ਹੋ ਗਏ ਸਨ, ਦੇ ਮਾਮਲੇ ਵਿਚ ਪੁਲਿਸ ਅਜੇ ਤੱਕ ਦੋਸ਼ੀਆਂ ਦੀ ਸ਼ਨਾਖਤ ਨਹੀਂ ਕਰ ਸਕੀ, ਜਦਕਿ ਉਸ ਨੇ ਦਾਅਵਾ ਕੀਤਾ ਹੈ ਕਿ ਇਹ ਗੋਲੀਬਾਰੀ ਗੈਂਗ ਹਿੰਸਾ ਦਾ ਸਿੱਟਾ ਹੈ। ਪੂਰਬੀ ਓਕਲੈਂਡ ਦੇ ਕਿੰਗ ਇਸਟੇਟ ਕੈਂਪਸ ’ਚ ਬੀਤੇ ਦਿਨ ਹੋਈ ਗੋਲੀਬਾਰੀ ’ਚ 30 ਤੋਂ ਵਧ ਗੋਲੀਆਂ ਚਲਾਈਆਂ ਗਈਆਂ ਸਨ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਹੈ ਕਿ ਵੀਡੀਓ ਦੀ ਜਾਂਚ ਪੜਤਾਲ ਉਪਰੰਤ ਘੱਟੋ-ਘੱਟ 2 ਹਮਲਾਵਰ ਗੋਲੀਆਂ ਚਲਾਉਂਦੇ ਹੋਏ ਨਜ਼ਰ ਆਏ ਹਨ ਪਰੰਤੂ ਇਨ੍ਹਾਂ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ।

Share