ਐੱਫ.-1 ਵਿਦਿਆਰਥੀ ਵੀਜ਼ੇ ਲਈ ਪਹਿਲਾਂ ਰੱਦ ਵੀਜ਼ਾ ਅਰਜ਼ੀਆਂ ਨੂੰ ਨਹੀਂ ਮਿਲੇਗਾ ਮੌਕਾ

24
Share

ਨਵੀਂ ਦਿੱਲੀ, 12 ਮਈ (ਪੰਜਾਬ ਮੇਲ)-ਅਮਰੀਕੀ ਦੂਤਘਰ ਦੇ ਵੀਜ਼ਾ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਡੋਨਾਲਡ ਹੈਫਲਿਨ ਨੇ ਕਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਐੱਫ-1 ਵੀਜ਼ਾ ਪਹਿਲਾਂ ਰੱਦ ਹੋ ਚੁੱਕਾ ਹੈ, ਉਨ੍ਹਾਂ ਨੂੰ ਗਰਮੀਆਂ ਦੇ ਸੀਜ਼ਨ ‘ਚ ਵਿਦਿਆਰਥੀ ਵੀਜ਼ੇ ਦੀਆਂ ਅਰਜ਼ੀਆਂ ਖੁੱਲ੍ਹਣ ‘ਤੇ ਮੌਕਾ ਨਹੀਂ ਮਿਲੇਗਾ। ਦਿੱਲੀ ਵਿਖੇ ਅਮਰੀਕੀ ਕੌਂਸਲੇਟ ਜਨਰਲ ਵਿਖੇ ਵੀਡੀਓ ਗੱਲਬਾਤ ਦੌਰਾਨ ਹੈਫਲਿਨ ਨੇ ਕਿਹਾ ਕਿ ਇਸ ਵਾਰ ਗਰਮੀਆਂ ਦੇ ਸੀਜ਼ਨ ‘ਚ ਵਿਦਿਆਰਥੀ ਵੀਜ਼ਾ ਜੂਨ ਤੇ ਜੁਲਾਈ ਦੇ ਪਹਿਲੇ ਅੱਧ ‘ਚ ਖੁੱਲ੍ਹੇਗਾ। ਹੈਫਲਿਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਸੀਜ਼ਨ ਦੌਰਾਨ ਕੇਵਲ ਤਾਜ਼ਾ ਅਰਜ਼ੀਆਂ ਹੀ ਵਾਚੀਆਂ ਜਾਣ। ਇਨ੍ਹਾਂ ‘ਚ ਉਹ ਸ਼ਾਮਲ ਹਨ, ਜਿਨ੍ਹਾਂ ਪਹਿਲਾਂ ਕਦੇ ਅਪਲਾਈ ਨਹੀਂ ਕੀਤਾ, ਜਿਹੜੇ ਵਿਦਿਆਰਥੀਆਂ ਨੇ ਹਾਲ ਹੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਹੈ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਜਾਣਾ ਚਾਹੁੰਦੇ ਹਨ ਜਾਂ ਉਹ ਵਿਦਿਆਰਥੀ ਜਿਨ੍ਹਾਂ ਹਾਲ ਹੀ ‘ਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਤੇ ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੀਜ਼ਨ ਦੌਰਾਨ ਵਿਦਿਆਰਥੀ ਵੀਜੇ ਖੁੱਲ੍ਹਣ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਮੌਕਾ ਨਹੀਂ ਮਿਲੇਗਾ, ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਰੱਦ ਹੋ ਚੁੱਕੀਆਂ ਹਨ।


Share