ਐੱਫ.ਬੀ.ਆਈ ਵੱਲੋਂ 22 ਲਾਪਤਾ ਬੱਚੇ ਦੱਖਣੀ ਕੈਲੀਫੋਰਨੀਆ ’ਚ ਬਰਾਮਦ

424
Share

ਫਰਿਜ਼ਨੋ, 25 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕੀ ਏਜੰਸੀ ਐੱਫ.ਬੀ.ਆਈ. ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਬਹੁਪੱਖੀ ਜਾਂਚ ’ਚ ਦੱਖਣੀ ਕੈਲੀਫੋਰਨੀਆ ਵਿਚ ਲਾਪਤਾ ਹੋਏ 33 ਬੱਚਿਆਂ ਦਾ ਪਤਾ ਲੱਗਿਆ ਹੈ। ਐੱਫ.ਬੀ.ਆਈ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖੀ ਤਸਕਰੀ ਜਾਗਰੂਕਤਾ ਮਹੀਨੇ ਦੇ ਦੌਰਾਨ ਇਸ 11 ਜਨਵਰੀ ਨੂੰ ਆਪ੍ਰੇਸ਼ਨ ‘‘ਲੌਸਟ ਐਂਜਲਸ’’ ਸ਼ੁਰੂ ਹੋਇਆ ਅਤੇ ਗੁੰਮ ਹੋਏ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਵਿਚ ਦੋ ਦਰਜਨ ਤੋਂ ਵੱਧ ਏਜੰਸੀਆਂ ਨੂੰ ਸ਼ਾਮਲ ਕੀਤਾ ਗਿਆ।
ਇਸ ਮਾਮਲੇ ਵਿਚ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਸੂਬੇ ’ਚ ਮਨੁੱਖੀ ਤਸਕਰੀ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਹੈ। ਐੱਫ.ਬੀ.ਆਈ. ਅਨੁਸਾਰ ਇਸ ਮਾਮਲੇ ਵਿਚ ਏਜੰਸੀਆਂ ਦੁਆਰਾ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੁਆਰਾ ਬੱਚਿਆਂ ਦੀ ਉਮਰ ਆਦਿ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਐੱਫ.ਬੀ.ਆਈ. ਅਨੁਸਾਰ ਪਿਛਲੇ ਕਈ ਸਾਲਾਂ ਵਿਚ ਲਿੰਗ ਅਤੇ ਲੇਬਰ ਦੀ ਤਸਕਰੀ ਨਾਲ ਜੁੜੇ ਕੇਸਾਂ ਵਿਚ ਵਾਧਾ ਹੋਇਆ ਹੈ ਅਤੇ ਇਸ ਬਾਰੇ ਵਿਭਾਗ ਨੇ 2013 ਵਿਚ ਮਨੁੱਖੀ ਤਸਕਰੀ ਦੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ ਅਤੇ ਨਵੰਬਰ ਤੱਕ ਹਰ ਉਮਰ ਦੇ ਲੋਕਾਂ ਨਾਲ ਸਬੰਧਤ, 1800 ਤੋਂ ਵੱਧ ਮਾਮਲਿਆਂ ਦੀ ਪੜਤਾਲ ਬਾਕੀ ਸੀ।

Share