ਐੱਫ.ਬੀ.ਆਈ. ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 15 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ

599
Share

ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਐੱਫ.ਬੀ.ਆਈ. ਨੇ ਭਾਰਤੀ ਮੂਲ ਦੇ ਪਰੇਸ਼ ਕੁਮਾਰ ਪਟੇਲ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਨ ਦੇ 2012 ਦੇ ਮਾਮਲੇ ‘ਚ ਦੋਸ਼ੀਆਂ ਬਾਰੇ ਜਾਣਕਾਰੀ ਦੇਣ ‘ਤੇ 15 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਪਟੇਲ ਨੂੰ 16 ਸਤੰਬਰ 2012 ਨੂੰ ਵਰਜੀਨੀਆ ਦੇ ਚੈਸਟਰਫੀਲਡ ਤੋਂ ਅਗਵਾ ਕੀਤਾ ਗਿਆ ਸੀ। ਚਾਰ ਦਿਨ ਬਾਅਦ ਉਸ ਦੀ ਲਾਸ਼ ਸਿਟੀ ਆਫ ਰਿਚਮੰਡ ਤੋਂ ਮਿਲੀ ਸੀ ਅਤੇ ਉਸ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਐੱਫ.ਬੀ.ਆਈ. ਅਨੁਸਾਰ 16 ਸਤੰਬਰ ਨੂੰ ਇੱਕ ਚਸ਼ਮਦੀਦ ਨੇ ਚੈਸਟਰਫੀਲਡ ਕਾਊਂਟੀ ਪੁਲਿਸ ਵਿਭਾਗ ਨੂੰ ਦੱਸਿਆ ਸੀ ਕਿ ਪਟੇਲ ਸਵੇਰੇ ਕਰੀਬ 6 ਵਜੇ ਆਪਣੇ ਰੇਸਵੇਅ ਗੈਸ ਸਟੇਸ਼ਨ ‘ਤੇ ਆਇਆ ਸੀ। ਉਹ ਜਿਵੇਂ ਹੀ ਵਾਹਨ ਤੋਂ ਬਾਹਰ ਨਿਕਲਿਆ, ਉਸ ਕੋਲ ਦੋ ਜਣੇ ਆਏ ਜਿਨ੍ਹਾਂ ਪਟੇਲ ਨੂੰ ਇੱਕ ਵੈਨ ‘ਚ ਖਿੱਚ ਲਿਆ ਤੇ ਫਿਰ ਵਾਹਨ ਨੂੰ ਤੇਜ਼ੀ ਨਾਲ ਉੱਥੋਂ ਲੈ ਗਏ। ਘਟਨਾ ਤੋਂ ਕੁਝ ਦਿਨ ਬਾਅਦ ਪਟੇਲ ਦੀ ਲਾਸ਼ ਮਿਲੀ ਸੀ।


Share