ਐੱਫ.ਬੀ.ਆਈ. ਨੇ ਭਾਰਤੀ ਮੁਲ ਦਾ ਵਿਅਕਤੀ 10 ਮੋਸਟ ਵਾਂਟਿਡ ਸੂਚੀ ‘ਚ ਬਰਕਰਾਰ ਰੱਖਿਆ

505
Share

ਸੂਹ ਦੇਣ ਵਾਲੇ ਨੂੰ ਇਕ ਲੱਖ ਡਾਲਰ ਦੇ ਇਨਾਮ ਦੀ ਪੇਸ਼ਕਸ਼
ਨਿਊਯਾਰਕ, 28 ਨਵੰਬਰ (ਪੰਜਾਬ ਮੇਲ)- ਅਮਰੀਕੀ ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ 10 ਮੋਸਟ ਵਾਂਟਿਡ ਸੂਚੀ ਵਿਚ ਬਰਕਰਾਰ ਰੱਖਿਆ ਹੈ ਤੇ ਉਸ ਦੀ ਸੂਹ ਦੇਣ ਵਾਲੇ ਨੂੰ 1,00,000 ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਭਦ੍ਰੇਸ਼ਕੁਮਾਰ ਚੇਤਨਭਾਈ ਪਟੇਲ 2017 ਤੋਂ ਇਸ ਸੂਚੀ ਵਿਚ ਹੈ।
ਪਟੇਲ ਸਾਲ 2015 ਤੋਂ ਫ਼ਰਾਰ ਹੈ। ਉਸ ਨੇ ਮੈਰੀਲੈਂਡ ਰਾਜ ਦੇ ਹੈਨੋਵਰ ਵਿਚ ਡੰਕਿਨ ਡੋਨਟਸ ਕੌਫੀ ਦੀ ਦੁਕਾਨ ਦੇ ਅੰਦਰ ਆਪਣੀ ਪਤਨੀ ਪਲਾਕ ਨੂੰ ਚਾਕੂ ਨਾਲ ਕਥਿਤ ਤੌਰ ‘ਤੇ ਮਾਰ ਦਿੱਤਾ ਸੀ। ਉਸ ਉੱਤੇ ਕਤਲ ਦਾ ਦੋਸ਼ ਹੈ।


Share