ਐੱਫ.ਬੀ.ਆਈ. ਨੇ ਅਮਰੀਕੀ ਕੰਪਨੀਆਂ ਨੂੰ ਇਰਾਨੀ ਹੈਕਰਾਂ ਬਾਰੇ ਕੀਤਾ ਸੁਚੇਤ

287
Share

ਸੈਕਰਾਮੈਂਟੋ, 12 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਰਾਨੀ ਹੈਕਰਾਂ ਨੇ ਅਮਰੀਕਾ ਤੇ ਹੋਰ ਵਿਦੇਸ਼ੀ ਸੰਗਠਨਾਂ ਤੋਂ ਸੰਵੇਦਣਸ਼ੀਲ ਡੈਟਾ ਚੋਰੀ ਕਰਨ ਦੇ ਮਕਸਦ ਨਾਲ ਸਾਇਬਰਕਿ੍ਰਮੀਨਲ ਵੈਬਸਾਈਟਸ ਲੱਭ ਲਈਆਂ ਹਨ। ਇਹ ਚਿਤਾਵਨੀ ਐੱਫ.ਬੀ.ਆਈ. ਨੇ ਅਮਰੀਕੀ ਕੰਪਨੀਆਂ ਨੂੰ ਦਿੱਤੀ ਹੈ। ਐੱਫ.ਬੀ.ਆਈ. ਨੇ ਕਿਹਾ ਹੈ ਕਿ ਇਸ ਡੈਟਾ ਦੀ ਵਰਤੋਂ ਵਿਦੇਸ਼ੀ ਸੰਗਠਨਾਂ ਦੀਆਂ ਵੈਬਸਾਈਟਾਂ ਨੂੰ ਹੈਕ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਐੱਫ.ਬੀ.ਆਈ. ਨੇ ਕਿਹਾ ਹੈ ਕਿ ਇਰਾਨੀ ਹੈਕਿੰਗ ਗਰੁੱਪ ਚੋਰੀ ਕੀਤੀ ਜਾਣਕਾਰੀ ਨੂੰ ਅਮਰੀਕਾ ਦੇ ਕਾਰਪੋਰੇਟ ਨੈੱਟਵਰਕ ਵਿਚ ਘੁਸਪੈਠ ਕਰਨ ਲਈ ਵਰਤ ਸਕਦਾ ਹੈ।

Share