ਐੱਫ.ਬੀ.ਆਈ. ਨੂੰ ਲੋੜੀਂਦਾ ਅਲਕਾਇਦਾ ਦੇ ਮੋਹਰੀ ਆਗੂ ਨੂੰ ਕਾਰਵਾਈ ਦੌਰਾਨ ਮਾਰ-ਮੁਕਾਇਆ

538
Share

ਕਾਬੁਲ, 26 ਅਕਤੂਬਰ (ਪੰਜਾਬ ਮੇਲ)- ਅਫ਼ਗ਼ਾਨਿਸਤਾਨ ਨੇ ਦਾਅਵਾ ਕੀਤਾ ਹੈ ਕਿ ਇਸ ਨੇ ਦੇਸ਼ ਦੇ ਪੂਰਬੀ ਹਿੱਸੇ ਵਿਚ ਕਾਰਵਾਈ ਦੌਰਾਨ ਅਲ-ਕਾਇਦਾ ਦੇ ਮੋਹਰੀ ਆਗੂ, ਜੋ ਕਿ ਐੱਫ.ਬੀ.ਆਈ. ਨੂੰ ਲੋੜੀਂਦਾ ਸੀ, ਨੂੰ ਮਾਰ ਮੁਕਾਇਆ ਹੈ। ਹੁਸਮ ਅਬਦ ਅਲ-ਰਾਊਫ਼ ਦੀ ਮੌਤ ਉਦੋਂ ਹੋਈ ਹੈ, ਜਦੋਂ ਖੇਤਰ ਵਿਚ ਲਗਾਤਾਰ ਹਿੰਸਾ ਹੋ ਰਹੀ ਹੈ ਅਤੇ ਕਾਬੁਲ ਨੇੜੇ ਸਿੱਖਿਆ ਸੈਂਟਰ ਕੋਲ ਹੋਏ ਮਨੁੱਖੀ ਬੰਬ ਧਮਾਕੇ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਸਿੱਖਿਆ ਸੈਂਟਰ ਦੇ ਬਾਹਰ ਹੋਏ ਆਤਮਘਾਤੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30 ਹੋ ਗਈ ਹੈ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੀ ਗਿਣਤੀ ਵੀ 70 ਤੋਂ ਵਧ ਗਈ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਵਿਚੋਂ ਬਹੁਤੇ ਨੌਜਵਾਨ ਹਨ। ਇਸਲਾਮਿਕ ਸਟੇਟ ਗਰੁੱਪ ਨੇ ਇਸ ਹਾਦਸੇ ਦੀ ਜ਼ਿੰਮੇਵਾਰੀ ਲਈ ਹੈ।


Share