ਐੱਨ.ਸੀ.ਬੀ. ਵੱਲੋਂ ਪੁੱਛਗਿੱਛ ਮਗਰੋਂ ਕਾਮੇਡੀਅਨ ਭਾਰਤੀ ਸਿੰਘ ਗ੍ਰਿਫਤਾਰ

236
Share

ਮੁੰਬਈ, 21 ਨਵੰਬਰ (ਪੰਜਾਬ ਮੇਲ)- ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪੁੱਛਗਿੱਛ ਮਗਰੋਂ ਕਾਮੇਡੀਅਨ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਐੱਨ.ਸੀ.ਬੀ. ਨੇ ਭਾਰਤੀ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੀ ਅੰਧੇਰੀ ਸਥਿਤ ਰਿਹਾਇਸ਼ ‘ਤੇ ਕੀਤੀ ਛਾਪੇਮਾਰੀ ਦੌਰਾਨ ਥੋੜੀ ਮਾਤਰਾ ਵਿਚ ਚਰਸ/ਹਸ਼ੀਸ਼ ਬਰਾਮਦ ਕੀਤੀ ਸੀ। ਇਸ ਮਗਰੋਂ ਐੱਨ.ਸੀ.ਬੀ. ਭਾਰਤੀ ਤੇ ਉਸ ਦੇ ਪਤੀ ਨੂੰ ਪੁੱਛਗਿੱਛ ਲਈ ਆਪਣੇ ਦਫ਼ਤਰ ਲੈ ਗਈ। ਚੇਤੇ ਰਹੇ ਕਿ ਐੱਨ.ਸੀ.ਬੀ. ਨੇ ਕੁਝ ਦਿਨ ਪਹਿਲਾਂ ਅਦਾਕਾਰ ਅਰਜੁਨ ਰਾਮਪਾਲ ਦੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਸੀ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਬਾਲੀਵੁੱਡ ਵਿਚ ਨਸ਼ਿਆਂ ਦੀ ਕਥਿਤ ਵਰਤੋਂ ਨੂੰ ਲੈ ਕੇ ਹੋਏ ਖੁਲਾਸੇ ਮਗਰੋਂ ਐੱਨ.ਸੀ.ਬੀ. ਹੁਣ ਤੱਕ ਦੀਪਿਕਾ ਪਾਦੂਕੋਨ, ਸ਼੍ਰਧਾ ਕਪੂਰ, ਸੋਹਾ ਅਲੀ ਖ਼ਾਨ ਸਮੇਤ ਹੋਰ ਕਈ ਸਿਤਾਰਿਆਂ ਤੋਂ ਪੁੱਛ-ਪੜਤਾਲ ਕਰ ਚੁੱਕੀ ਹੈ।


Share