ਐੱਨ.ਬੀ.ਏ. ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਬਣਿਆ ਪਿ੍ਰੰਸਪਾਲ ਸਿੰਘ

438
Share

ਨਿਊਯਾਰਕ, 19 ਅਗਸਤ (ਪੰਜਾਬ ਮੇਲ)-ਪਿ੍ਰੰਸਪਾਲ ਸਿੰਘ ਐੱਨ.ਬੀ.ਏ. ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ। ਉਸ ਦੀ ਟੀਮ ਸੈਕਰਾਮੈਂਟੋ ਕਿੰਗਜ਼ ਨੇ 2021 ਐੱਨ.ਬੀ.ਏ. ਸਮਰ ਲੀਗ ਖਿਤਾਬ ਆਪਣੇ ਨਾਂ ਕੀਤਾ। 6 ਫੁੱਟ 9 ਇੰਚ ਦਾ ਇਹ ਫਾਰਵਰਡ ਖਿਡਾਰੀ ਐੱਨ.ਬੀ.ਏ. ਵਿਚ ਕਿਸੇ ਵੀ ਪੱਧਰ ’ਤੇ ਚੈਂਪੀਅਨਸ਼ਿਪ ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਹੈ। ਕਿੰਗਜ਼ ਨੇ ਚੈਂਪੀਅਨਸ਼ਿਪ ਮੈਚ ’ਚ ਬੋਸਟਨ ਸੈਲਟਿੰਕਸ ਵਿਰੁੱਧ ਦਬਦਬਾ ਬਣਾਉਂਦੇ ਹੋਏ 100-67 ਦੀ ਜਿੱਤ ਦਰਜ ਕੀਤੀ ਅਤੇ ਖਿਤਾਬ ਆਪਣੇ ਨਾਂ ਕੀਤਾ।
ਐੱਨ.ਬੀ.ਏ. (ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ) ਲੀਗ ਅਨੁਸਾਰ ਕਿੰਗਜ਼ ਟੀਮ ਕਈ ਵਾਰ ਸਮਰ ਲੀਗ ਖਿਤਾਬ ਜਿੱਤਣ ਵਾਲੀ ਇਕਲੌਤੀ ਫੈਂਚਾਈਜ਼ੀ ਵੀ ਬਣ ਗਈ ਹੈ, ਜਿਸ ਨੇ 2014 ਵਿਚ ਪਿਛਲਾ ਖਿਤਾਬ ਜਿੱਤਿਆ ਸੀ। ਐੱਨ.ਬੀ.ਏ. ਅਕੈਡਮੀ ਦਾ ਭਾਰਤੀ ਖਿਡਾਰੀ ਪਿ੍ਰੰਸਪਾਲ ਫਾਈਨਲ ’ਚ ਮੈਚ ਦੇ ਆਖਰੀ 4:08 ਮਿੰਟ ਖੇਡਿਆ ਅਤੇ ਇਸ ਤਰ੍ਹਾਂ ਉਸ ਨੇ ਐੱਨ.ਬੀ.ਏ. ’ਚ ਖੇਡਣ ਵਾਲੇ ਇਕ ਹੋਰ ਭਾਰਤੀ ਸਤਨਾਮ ਸਿੰਘ ਭਾਮਰਾ ਨਾਲ ਆਪਣਾ ਨਾਂ ਦਰਜ ਕਰਵਾ ਲਿਆ। ਇਸ ਖਿਡਾਰੀ ਨੇ ਇਕ ਹਫਤਾ ਪਹਿਲਾਂ ਚੈਂਪੀਅਨਸ਼ਿਪ ਦਾ ਮੈਚ ਖੇਡ ਕੇ ਸਮਰ ਲੀਗ ’ਚ ਡੈਬਿਊ ਕੀਤਾ ਸੀ। ਉਹ ਉਸ ਮੈਚ ’ਚ ਵਾਸ਼ਿੰਗਟਨ ਵਿਜਡਰਜ਼ ਵਿਰੁੱਧ ਕਿੰਗਜ਼ ਦੀ ਜਿੱਤ ਦੌਰਾਨ 1:22 ਮਿੰਟ ਖੇਡਿਆ ਸੀ।

Share