ਐੱਨ.ਆਰ.ਆਈ. ਸਭਾ ਪੰਜਾਬ ਵੱਲੋਂ ਸ. ਬਲਦੇਵ ਸਿੰਘ ਘੁੰਮਣ ਫਰਾਂਸ ’ਚ ਪ੍ਰਧਾਨ ਨਿਯੁਕਤ

109
Share

ਪੈਰਿਸ, 12 ਮਈ (ਸੁਖਵੀਰ ਸੰਧੂ/ਪੰਜਾਬ ਮੇਲ)- ਵਿਦੇਸ਼ਾਂ ’ਚ ਵਿਚਰ ਰਹੇ ਐੱਨ.ਆਰ.ਆਈ. ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਵਲੋਂ ਐੱਨ.ਆਰ.ਆਈ. ਸਭਾ ਪੰਜਾਬ ਬਣਾਈ ਹੋਈ ਹੈ, ਜਿਸ ਦੀਆਂ ਸ਼ਾਖਾ ਵਿਦੇਸ਼ਾਂ ਵਿਚ ਵੀ ਕਾਈਮ ਕੀਤੀਆਂ ਹੋਈਆਂ ਹਨ। ਇਸ ਲੜੀ ਤਹਿਤ ਹੀ ਇੱਕ ਸ਼ਾਖਾ ਫਰਾਂਸ ਵਿਚ ਵੀ ਸਥਾਪਤ ਕੀਤੀ ਹੋਈ ਹੈ। ਇਸ ਸਭਾ ਨੇ ਫਰਾਂਸ ਵਿਚ ਲੰਬੇ ਅਰਸੇ ਤੋਂ ਰਹਿ ਰਹੇ ਸ. ਬਲਦੇਵ ਸਿੰਘ ਘੁੰਮਣ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਜਿਸ ’ਤੇ ਪੰਜਾਬੀ ਭਾਈਚਾਰੇ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਬਲਦੇਵ ਸਿੰਘ ਘੁੰਮਣ ਨੇ ਨਿਯੁਕਤੀ ਤੋਂ ਬਾਅਦ ਕਿਹਾ ਕਿ ਮੈਂ ਐੱਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਸ. ਕਿ੍ਰਪਾਲ ਸਿੰਘ ਸਹੋਤਾ ਅਤੇ ਵਾਈਸ ਪ੍ਰਧਾਨ ਸ. ਸੁਰਿੰਦਰ ਸਿੰਘ ਰਾਣਾ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਹੈ। ਮੈਂ ਇਸ ਜ਼ਿੰਮੇਵਾਰੀ ਨੂੰ ਤਨ, ਮਨ ਤੇ ਸੁਹਿਰਦਤਾ ਨਾਲ ਨਿਭਾਵਾਂਗਾ। ਉਨ੍ਹਾਂ ਨੇ ਫਰਾਂਸ ਵਿਚ ਵਸਦੇ ਐੱਨ.ਆਰ.ਆਈ. ਪੰਜਾਬੀ ਭਾਈਚਾਰੇ ਨੂੰ ਵੱਧ ਤੋਂ ਵੱਧ ਸਭਾ ਨਾਲ ਜੁੜਣ ਦੀ ਅਪੀਲ ਕੀਤੀ ਹੈ, ਤਾਂ ਕਿ ਆਪਾਂ ਸਭ ਮਿਲ ਕੇ ਸਾਡੀਆਂ ਮੁਸ਼ਕਲਾਂ ਦਾ ਹੱਲ ਲੱਭ ਸਕੀਏ।

Share