ਐੱਨ.ਆਰ.ਆਈ. ਸਭਾ ਦੇ ਪ੍ਰਧਾਲ ਕਿਰਪਾਲ ਸਹੋਤਾ ਨੇ ਸੰਭਾਲਿਆ ਨੇ ਸੰਭਾਲਿਆ ਅਹੁਦਾ

696

ਜਲੰਧਰ, 13 ਮਾਰਚ (ਪੰਜਾਬ ਮੇਲ)- ਐੱਨ.ਆਰ.ਆਈ. ਸਭਾ ਪੰਜਾਬ ਦੀਆਂ ਚੋਣਾਂ ‘ਚ ਵੱਡੀ ਜਿੱਤ ਪ੍ਰਾਪਤ ਕਰਨ ਵਾਲੇ ਕਿਰਪਾਲ ਸਿੰਘ ਸਹੋਤਾ ਨੇ ਅੱਜ ਐੱਨ.ਆਰ.ਆਈ. ਸਭਾ ਦੇ ਦਫਤਰ ਵਿਚ ਪੁੱਜ ਕੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐੱਨ.ਆਰ.ਆਈ.  ਜਗਬੀਰ ਸਿੰਘ ਸ਼ੇਰਗਿੱਲ, ਐੱਨ.ਆਰ.ਆਈ.  ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਾਰੰਗਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਐੱਨ.ਆਰ.ਆਈਜ਼ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ. ਕਿਰਪਾਲ ਸਿੰਘ ਸਹੋਤਾ ਨੇ ਜਸਵੀਰ ਸਿੰਘ ਸ਼ੇਰਗਿੱਲ ਨੂੰ 100 ਦੇ ਮੁਕਾਬਲੇ 260 ਵੋਟਾਂ ਨਾਲ ਹਰਾਇਆ ਸੀ। ਇਸ ਮੌਕੇ ਸ. ਕਿਰਪਾਲ ਸਿੰਘ ਸਹੋਤਾ ਨੇ ਕਿਹਾ ਕਿ ਉਹ ਦਿਨ-ਰਾਤ ਇਕ ਕਰਕੇ ਐੱਨ.ਆਰ.ਆਈਜ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਹੈ, ਸਮੁੱਚੇ ਐੱਨ.ਆਰ.ਆਈਜ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐੱਨ.ਆਰ.ਆਈਜ਼ ਦੀਆ ਕਈ ਸਮੱਸਿਆਵਾਂ ਹਨ, ਜਿਨ੍ਹਾਂ ਵਿਚ ਜਾਇਦਾਦ ਦੇ ਝਗੜੇ ਮੁੱਖ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਅੱਗੇ ਐੱਨ.ਆਰ.ਆਈਜ਼ ਦੀ ਹਰੇਕ ਸਮੱਸਿਆ ਨੂੰ ਉਠਾਉਣਗੇ ਅਤੇ ਹੱਲ ਕਰਵਾਉਣਗੇ।